ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਕੀਤਾ ਫਲੈਗ ਮਾਰਚ
ਭਵਾਨੀਗੜ,15 ਮਈ (ਗੁਰਵਿੰਦਰ ਸਿੰਘ)
-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਖਰਾਜ ਸਿੰਘ ਡੀਐੱਸਪੀ ਭਵਾਨੀਗੜ ਅਤੇ ਥਾਣਾ ਮੁਖੀ ਪ੍ਰਿਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੈਸ.ਆਈ ਗੀਤਾ ਰਾਣੀ ਚੌਕੀ ਇੰਚਾਰਜ ਚੰਨੋ ਦੀ ਅਗਵਾਈ ਵਿੱਚ ਪੁਲਸ ਅਤੇ ਨੀਮ ਫੌਜੀ ਬਲ ਵੱਲੋਂ ਬਲਾਕ ਭਵਾਨੀਗੜ ਦੇ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਗੀਤਾ ਰਾਣੀ ਚੌਕੀ ਇੰਚਾਰਜ ਨੇ ਦੱਸਿਆ ਕਿ ਇਸ ਫਲੈਗ ਮਾਰਚ ਦੀ ਸ਼ੁਰੂਆਤ ਥਾਣਾ ਭਵਾਨੀਗੜ ਤੋਂ ਹੁੰਦੀ ਹੋਈ ਪਿੰਡ ਬਾਲਦ ਕੋਠੀ,ਮਾਝੀ, ਮਾਝਾ, ਬੀੰਬੜ, ਬੀੰਬੜੀ,ਡੇਲੇਵਾਲ, ਭੜ੍ਹੋ, ਨੂਰਪੁਰਾ, ਭਰਾਜ ,ਕਾਲਾਝਾੜ, ਫੁੰਮਣਵਾਲ, ਚੰਨੋੰ, ਘਰਾਚੋਂ ਆਦਿ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਵਾਪਿਸ ਭਵਾਨੀਗੜ ਪਹੁੰਚਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਵੋਟਰ ਬਿਨਾਂ ਕਿਸੇ ਡਰ ਤੋਂ ਤੇ ਨਿਧੜਕ ਹੋ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਚੋਣਾਂ 'ਚ ਪੁਲਸ ਸ਼ਾਂਤੀ ਲਈ ਵਚਨਵੱਧ ਹੈ ਤੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ।
ਭਵਾਨੀਗੜ ਇਲਾਕੇ ਦੇ ਪਿੰਡਾਂ 'ਚ ਫਲੈਗ ਮਾਰਚ ਕਰਦੀ ਪੁਲਸ ਤੇ ਫੌਜ ਦੇ ਜਵਾਨ।