ਕੇਵਲ ਢਿਲੋ ਦੇ ਚੋਣ ਪ੍ਰਚਾਰ ਲਈ ਭਵਾਨੀਗੜ ਪੁੱਜੇ ਕੈਬਨਿਟ ਮੰਤਰੀ ਸਿੰਗਲਾ
ਗਮੀ ਕਲਿਆਣ ਅਤੇ ਗੁਪ੍ਰੀਤ ਕੰਧੋਲਾ ਵਲੋ ਰੱਖੇ ਸਮਾਗਮਾਂ ਚ ਭਾਰੀ ਇਕੱਠ
ਭਵਾਨੀਗੜ { ਗੁਰਵਿੰਦਰ ਸਿੰਘ ਰੋਮੀ} ਬਿਤੇ ਦਿਨੀ ਲੋਕ ਸਭਾ ਹਲਕਾ ਸੰਗਰੂਰ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਢਿਲੋ ਲਈ ਚੋਣ ਪ੍ਰਚਾਰ ਕਰਨ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਭਵਾਨੀਗੜ ਦੇ ਵੱਖ ਵੱਖ ਇਲਾਕਿਆਂ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ । ਇਥੇ ਅੰਬੇਦਕਰ ਪਾਰਕ ਵਿੱਚ ਗਮੀ ਕਲਿਆਣ ਵਲੋ ਨੋਜਵਾਨਾਂ ਦੇ ਭਾਰੀ ਇਕੱਠ ਵਿੱਚ ਉਚੇਚੇ ਤੌਰ ਤੇ ਆਲ ਇੰਡੀਆ ਪ੍ਰਧਾਨ ਵਾਲਮਿਕੀ ਨੋਜਵਾਨ ਸਭਾ ਗੇਜਾ ਰਾਮ ਵਾਲਮਿਕੀ ਵੀ ਪੁੱਜੇ ਤੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ ।ਇਸ ਮੋਕੇ ਕੈਬਨਿਟ ਮੰਤਰੀ ਵਲੋ ਜਿਥੇ ਆਪਣੇ ਵਲੋ ਕੀਤੇ ਵਿਕਾਸ ਕਾਰਜਾਂ ਤੇ ਚਾਨਣਾ ਪਾਇਆ ਗਿਆ ਉਥੇ ਹੀ ਉਹਨਾਂ ਕੇਵਲ ਢਿਲੋ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸੇ ਲੜੀ ਤਹਿਤ ਭਵਾਨੀਗੜ ਦੇ ਵਾਰਡ ਨੰਬਰ ਚਾਰ ਵਿੱਚ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਕੰਧੋਲਾ ਵਲੋ ਰੱਖੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਗਲਾ ਨੇ ਆਖਿਆ ਕਿ ਭਵਾਨੀਗੜ ਕਾਂਗਰਸ ਸਰਕਾਰ ਵਲੋ ਵਿਕਾਸ ਕਾਰਜਾਂ ਵਿੱਚ ਕੋਈ ਕੋਈ ਕਸਰ ਨਹੀ ਛੱਡੀ ਜਾਵੇਗੀ । ਉਹਨਾਂ ਕਿਹਾ ਕਿ ਕੇਵਲ ਢਿਲੋ ਨੂੰ ਵੱਧ ਤੋ ਵੱਧ ਵੋਟਾਂ ਪਾ ਕੇ ਸੰਸਦ ਵਿੱਚ ਭੇਜੋ ਤਾਂ ਕਿ ਹਲਕੇ ਦਾ ਵਿਕਾਸ ਹੋ ਸਕੇ। ਇਸ ਮੋਕੇ ਵਿਪਨ ਕੁਮਾਰ ਸ਼ਰਮਾਂ ਪ੍ਰਧਾਨ ਜਿਲਾ ਟਰੱਕ ਯੂਨੀਅਨ ਸੰਗਰੂਰ, ਰਣਜੀਤ ਸਿੰਘ ਤੂਰ, ਵਰਿੰਦਰ ਪੰਨਵਾਂ, ਸਾਹਿਬ ਸਿੰਘ ਸਰਪੰਚ ਭੜੋ, ਸੁਖਵਿੰਦਰ ਸਿੰਘ ਬਿੱਟੂ ਤੂਰ, ਭਗਵੰਤ ਸਿੰਘ ਸੇਖੋ ਸਰਪੰਚ,ਦਰਸ਼ਨ ਸਿੰਘ ਜੱਜ ਸਰਪੰਚ ਬਾਲਦ ਖੁਰਦ, ਸਿਮਰਜੀਤ ਸਿੰਘ ਸਰਪੰਚ, ਲਖਵੀਰ ਸਿੰਘ ਸਰਪੰਚ , ਗਿੰਨੀ ਕੱਦ , ਅਵਤਾਰ ਸਿੰਘ ਤੂਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਮੋਜੂਦ ਸਨ।
ਵੱਖ ਵੱਖ ਚੋਣ ਪ੍ਰਚਾਰ ਦੋਰਾਨ ਵਿਜੈਇੰਦਰ ਸਿੰਗਲਾ ਤੇ ਕਾਂਗਰਸੀ ਆਗੂ।(ਰੋਮੀ)