ਫਾਇਰ ਬ੍ਰਿਗੇਡ ਦੀ ਗੱਡੀ ਨੂੰ ਅਚਾਨਕ ਲੱਗੀ ਲੱਗ
ਅਮਲੇ ਦੇ ਮੁਲਾਜ਼ਮਾਂ ਦਾ ਹੋਇਆ ਬਚਾਅ
ਭਵਾਨੀਗੜ੍ 19 ਮਈ {ਗੁਰਵਿੰਦਰ ਸਿੰਘ} ਪਿੰਡ ਘਾਬਦਾਂ ਨੇੜੇ ਸੰਗਰੂਰ ਮੁੱਖ ਸੜਕ ਤੇ ਫਾਇਰ ਬ੍ਰਿਗੇਡ ਦੀ ਚੱਲਦੀ ਇੱਕ ਗੱਡੀ ਨੂੰ ਅੱਜ ਅਚਾਨਕ ਅੱਗ ਲੱਗ ਗਈ।ਉਕਤ ਘਟਨਾ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਕਾਫੀ ਹਦ ਤਕ ਸੜ ਗਈ ਉਥੇ ਹੀ ਗੱਡੀ ਵਿੱਚ ਮੌਜੂਦ ਫਾਇਰ ਬ੍ਰਿਗੇਡ ਅਮਲੇ ਦੇ 3 ਮੁਲਾਜ਼ਮਾਂ ਦਾ ਬਚਾਅ ਹੋ ਗਿਆ। ਘਟਨਾ ਸਬੰਧੀ ਫਾਇਰ ਬ੍ਰਿਗੇਡ ਦਫਤਰ ਸੰਗਰੂਰ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਭਵਾਨੀਗੜ੍ਹ ਨੇੜਲੇ ਪਿੰਡ ਅਾਲੌਅਰਖ ਵਿਖੇ ਇੱਕ ਤੂੜੀ ਵਾਲੇ ਕੁੱਪ ਨੂੰ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਸੰਗਰੂਰ ਤੋਂ ਰਵਾਨਾ ਹੋਈ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਭਾਈ ਗੁਰਦਾਸ ਕਾਲਜ ਨੇੜੇ ਅਚਾਨਕ ਅੱਗ ਲੱਗ ਗਈ,ਗੱਡੀ ਵਿੱਚ ਡਰਾਈਵਰ ਜਗਪਾਲ ਸਿੰਘ ਸਮੇਤ ਫਾਇਰਮੈਨ ਗੁਰਦਾਸ ਸਿੰਘ ਬੱਬਲਜੀਤ ਸਿੰਘ ਸਵਾਰ ਸਨ, ਜਿਨ੍ਹਾਂ ਦਾ ਵਾਲ ਵਾਲ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਘਟਨਾ ਗੱਡੀ ਦੇ ਅਚਾਨਕ ਸ਼ਾਕਟ ਟੁੱਟ ਜਾਣ ਕਾਰਨ ਵਾਪਰੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਚੱਲਦੀ ਗੱਡੀ ਦਾ ਸ਼ਾਕਟ ਟੁੱਟ ਕੇ ਸਾਇਲੈੰਸਰ ਵਿੱਚ ਲੱਗਣ ਕਾਰਨ ਡੀਜ਼ਲ ਪਾਇਪ ਫੱਟ ਗਿਆ ਜਿਸ ਕਾਰਨ ਡੀਜ਼ਲ ਸੜਕ ਤੇ ਫੈਲ ਗਿਆ ਅਤੇ ਗੱਡੀ ਨੂੰ ਅੱਗ ਲੱਗ ਗਈ।ਘਟਨਾ ਬਾਰੇ ਪਤਾ ਲੱਗਦਿਆਂ ਹੀ ਬੜੀ ਜੱਦੋ ਜਹਿਦ ਮਗਰੋਂ ਗੱਡੀ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ ਪਰੰਤੂ ਉਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਕਾਫੀ ਹੱਦ ਤੱਕ ਸੜ ਚੁੱਕੀ ਸੀ।ਓਧਰ ਦੂਜੇ ਪਾਸੇ ਰਸਤੇ ਵਿੱਚ ਗੱਡੀ ਅੱਗ ਦੀ ਚਪੇਟ ਵਿਚ ਆ ਜਾਣ ਬਾਰੇ ਪਤਾ ਲੱਗਣ 'ਤੇ ਆਲੋਅਰਖ ਪਿੰਡ ਲਈ ਦੂਜੀ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਭੇਜਿਆ ਗਿਆ।
ਅੱਗ ਨਾਲ ਸੜੀ ਫਾਇਰ ਬ੍ਰਿਗੇਡ ਦੀ ਗੱਡੀ ।