ਸਟੂਡੈਂਟਸ-ਪੁਲੀਸ-ਕੈਡੇਟ ਪ੍ਰੋਗਰਾਮ
ਕਾਲ ਸੈਂਟਰ ਦੇ ਸਟਾਫ਼ ਨੂੰ ਕੀਤਾ ਜਾਗਰੂਕ
ਐਸ.ਏ.ਐਸ. ਨਗਰ (ਗੁਰਵਿੰਦਰ ਸਿੰਘ ਮੋਹਾਲੀ)
ਜ਼ਿਲਾ ਪੁਲੀਸ ਵੱਲੋਂ ਇੱਥੇ ਕੰਪੀਟੈਂਟ ਕਾਲ ਸੈਂਟਰ ਸੈਕਟਰ 67 ਵਿਖੇ ਸਟੂਡੈਂਟਸ-ਪੁਲਿਸ- ਕੈਡੇਟ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਕਾਲ ਸੈਂਟਰ ਦੇ ਸਟਾਫ ਅਤੇ ਲੜਕੇ/ਲੜਕੀਆਂ ਨੂੰ ਪੰਜਾਬ ਪੁਲਿਸ ਦੇ ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਮੋਬਾਈਲ ਐਪਸ ਪੀ.ਪੀ. ਸਾਂਝ, ਨੋ ਯੂਅਰ ਪੁਲੀਸ ਅਤੇ ਔਰਤਾਂ ਦੀ ਸੁਰੱਖਿਆ ਸਬੰਧੀ ‘ਸ਼ਕਤੀ’ ਐਪ ਬਾਰੇ ਜਾਗਰੂਕ ਕੀਤਾ ਗਿਆ।
ਉਪ ਕਪਤਾਨ ਪੁਲਿਸ ਸਕਿਉਰਿਟੀ, ਐਸ.ਏ.ਐਸ. ਨਗਰ ਸ੍ਰੀ ਰਘੁਬੀਰ ਸਿੰਘ ਨੇ ਨਸ਼ੇ ਤੋ ਹੋਣ ਵਾਲੇ ਨੁਕਸਾਨ ਅਤੇ ਡਰੱਗ ਰਹਿਤ ਸਮਾਜ ਸਿਰਜਣ ਦੀ ਅਪੀਲ ਕੀਤੀ। ਉਪ ਕਪਤਾਨ ਪੁਲਿਸ, ਕਮਿਊਨਿਟੀ ਪੁਲੀਸਿੰਗ, ਐਸ.ਏ.ਐਸ.ਨਗਰ ਸ੍ਰੀ ਮਨਜੀਤ ਸਿੰਘ ਨੇ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ 27 ਤਰਾਂ ਦੀਆਂ ਸੇਵਾਵਾਂ ਬਾਰੇ ਕਾਲ ਸੈਂਟਰ ਦੇ ਸਟਾਫ ਨੂੰ ਜਾਗਰੂਕ ਕੀਤਾ। ਇਸ ਤੋਂ ਇਲਾਵਾ ਟਰੈਫਿਕ ਐਜੂਕੇਸ਼ਨ ਸੈੱਲ ਦੇ ਜਨਕ ਰਾਜ ਨੇ ਸਟਾਫ ਨੂੰ ਡਰਾਈਵਿੰਗ ਲਾਇਸੈਂਸ ਬਣਾਉਣ ਬਾਰੇ ਜਾਗਰੂਕ ਕੀਤਾ ਅਤੇ ਹੈਲਮੇਟ ਨਾ ਪਾਉਣ ਤੋਂ ਹੋਣ ਵਾਲੇ ਨੁਕਸਾਨ ਸਬੰਧੀ ਦੱਸਿਆ।
ਇਸ ਮੌਕੇ ਇੰਚਾਰਜ ਜ਼ਿਲਾ ਸਾਂਝ ਕੇਂਦਰ ਇੰਸਪੈਕਟਰ ਗੁਰਿੰਦਰ ਸਿੰਘ, ਇੰਚਾਰਜ ਸਬ-ਡਿਵੀਜਨ ਸਾਂਝ ਕੇਂਦਰ ਸਿਟੀ-2 ਮੁਹਾਲੀ ਇੰਸਪੈਕਟਰ ਬਲਬੀਰ ਕੌਰ, ਇੰਚਾਰਜ ਥਾਣਾ ਸਾਂਝ ਕੇਂਦਰ ਫੇਜ਼-8 ਮੁਹਾਲੀ ਸਰਬਜੀਤ ਸਿੰਘ, ਮਹਿਲਾ ਸਿਪਾਹੀ ਰਵਨੀਤ ਕੌਰ, ਹਰਦੀਪ ਕੌਰ, ਹਰਜੀਤ ਕੌਰ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਕੰਪੀਟੈਂਟ ਕਾਲ ਸੈਂਟਰ ਦੇ ਜਨਰਲ ਮੈਨੇਜਰ ਪਰਮਜੀਤ ਸਿੰਘ ਹਾਜ਼ਰ ਸਨ।