ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਲਿਆ ਫਾਹ
ਭਵਾਨੀਗੜ 15 ਜੂਨ (ਗੁਰਵਿੰਦਰ ਸਿੰਘ)
- ਨੇੜਲੇ ਪਿੰਡ ਨਾਗਰਾ ਵਿਖੇ ਕਰਜੇ ਤੋਂ ਪ੍ਰੇਸ਼ਾਨ ਇੱਕ ਕਿਸਾਨ ਨੇ ਦਰਖ਼ਤ ਨਾਲ ਫਾਹ ਲੈ ਕੇ ਅਪਣੀ ਜੀਵਨ ਲੀਲਾ ਖਤਮ ਕਰ ਲਈ। ਜਾਣਕਾਰੀ ਅਨੁਸਾਰ ਰਾਮ ਸਿੰਘ (45) ਪੁੱਤਰ ਚੰਨਣ ਸਿੰਘ ਵਾਸੀ ਨਾਗਰਾ ਚਾਰ ਕਿਲੇ ਜਮੀਨ ਦਾ ਮਾਲਕ ਸੀ। ਕਰੀਬ ਤਿੰਨ ਸਾਲ ਪਹਿਲਾਂ ਅਪਣੀ ਲੜਕੀ ਦਾ ਵਿਆਹ ਕਰਨ ਤੋਂ ਬਾਅਦ ਉਸਦੇ ਸਿਰ ਚੜੀ ਦੇਣਦਾਰੀ ਕਰਕੇ ਉਸਦੀ ਸਾਰੀ ਜਮੀਨ ਵਿਕ ਗਈ ਸੀ ਤੇ ਹੁਣ ਉਸਦੇ ਸਿਰ ਸੁਸਾਇਟੀ ਤੋਂ ਇਲਾਵਾ ਹੋਰ ਨਿਜੀ ਦੇਣਦਾਰੀਆਂ ਦਾ 5 ਲੱਖ ਰੁਪੈ ਦਾ ਕਰਜ ਬਾਕੀ ਸੀ ਜਿਸ ਦੇ ਚੱਲਦੇ ਰਾਮ ਸਿੰਘ ਪਿਛਲੇ ਸਮੇਂ ਤੋਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਚੱਲਦਾ ਆ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਅੱਜ ਸਵੇਰੇ ਚਾਹ ਪੀ ਕੇ ਘਰੋਂ ਗਏ ਰਾਮ ਸਿੰਘ ਨੇ ਖੇਤਾਂ ਵਿੱਚ ਜਾ ਕੇ ਦਰੱਖਤ ਨਾਲ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।ਉਧਰ ਪੁਲਿਸ ਨੇ ਇਸ ਸਬੰਧੀ 174 ਦੀ ਕਾਰਵਾਈ ਅਮਲ ਵਿੱਚ ਲਿਆਦੀ ਹੈ।
ਕਿਸਾਨ ਦੀ ਦਰਖਤ ਨਾਲ ਲਟਕ ਰਹੀ ਲਾਸ਼।