ਸੱਤ ਸਾਲ ਤੋਂ ਭਗੌੜਾ ਵਿਅਕਤੀ ਪੁਲਿਸ ਨੇ ਕੀਤਾ ਕਾਬੂ
-ਮੱਧ ਪ੍ਦੇਸ਼ 'ਚ ਫਾਰਮ ਚ ਕਰਵਾ ਰਿਹਾ ਸੀ ਖੇਤੀ -
ਭਵਾਨੀਗੜ 15 ਜੂਨ (ਗੁਰਵਿੰਦਰ ਸਿੰਘ)-ਜਿਲਾ ਪੁਲਿਸ ਮੁਖੀ ਡਾ.ਸੰਦੀਪ ਕੁਮਾਰ ਗਰਗ ਆਈਪੀਐੱਸ ਸੰਗਰੂਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਭੈੜੇ ਅਨਸਰਾਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸੁਖਰਾਜ ਸਿੰਘ ਘੁੰਮਣ ਡੀਐੱਸਪੀ ਸਬ ਡਵੀਜ਼ਨ ਭਵਾਨੀਗੜ ਦੀ ਰਹਿਨੁਮਾਈ ਤੇ ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਦੀ ਨਿਗਰਾਨੀ ਹੇਠ ਭਵਾਨੀਗੜ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਵੱਖ ਵੱਖ ਧੋਖਾਧੜੀ ਦੇ ਕੇਸਾਂ ਵਿੱਚ ਪਿਛਲੇ ਸੱਤ ਸਾਲਾਂ ਤੋਂ ਭਗੌੜੇ ਹੋਏ ਮੱਧ ਪ੍ਦੇਸ਼ ਵਿੱਚ ਲੁਕੇ ਬੈਠੇ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਇਸ ਸਬੰਧੀ ਸ਼ਨੀਵਾਰ ਨੂੰ ਥਾਣਾ ਭਵਾਨੀਗੜ ਵਿਖੇ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਭਵਾਨੀਗੜ ਸੁਖਰਾਜ ਸਿੰਘ ਘੁੰਮਣ ਪੱਤਰਕਾਰਾਂ ਨੂੰ ਦੱਸਿਆ ਕਿ ਪੀ ਓ ਅਸ਼ੋਕ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਬੈਂਕ ਸਟਰੀਟ ਨਾਭਾ (ਪਟਿਆਲਾ) ਹਾਲ ਵਾਸੀ ਜਗਤਪੁਰ ਉਮਰੀਆਂ ਥਾਣਾ ਬਡਵਾਰਾ ਜ਼ਿਲ੍ਹਾ ਕੱਟਨੀ (ਮੱਧ ਪ੍ਰਦੇਸ਼) ਪੁਲਸ ਨੂੰ ਵੱਖ ਵੱਖ ਗਬਨ ਦੇ ਕੇਸਾਂ ਵਿਚ ਲੋੜੀਂਦਾ ਸੀ ਜਿਸ ਨੂੰ ਮਾਨਯੋਗ ਅਦਾਲਤ ਵੱਲੋ 14.8.12 ਨੂੰ ਪੀ.ਓ ਘੋਸ਼ਿਤ ਕੀਤਾ ਹੋਇਆ ਸੀ ਨੂੰ ਮੁਖਬਰਾਂ ਦੀ ਸਹਾਇਤਾ ਨਾਲ ਮੱਧ ਪ੍ਦੇਸ਼ ਸੂਬੇ ਦੇ ਕੱਟਨੀ ਜਿਲ੍ਹੇ ਦੇ ਪਿੰਡ ਜਗਤਪੁਰ ਉਮਰੀਆਂ ਵਿਖੇ ਉਸਦੇ ਫਾਰਮ ਹਾਊਸ 'ਚੋਂ ਗ੍ਰਿਫਤਾਰ ਕੀਤਾ ਗਿਆ। ਡੀਅੈਸਪੀ ਘੁੰਮਣ ਦੇ ਦੱਸਿਆ ਕਿ ਪੀ.ਓ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਪਿਛਲੇ ਸੱਤ ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕਰ ਰਹੀ ਸੀ।ਪੁਲਸ ਨੇ ਉਕਤ ਦੋਸ਼ੀ ਨੂੰ ਮਾਣਯੋਗ ਅਦਾਲਤ ਸੰਗਰੂਰ ਵਿਖੇ ਪੇਸ਼ ਕਰਕੇ 17.6.19 ਤੱਕ ਦਾ ਪੁਲਸ ਰਿਮਾਂਡ ਹਾਸਲ ਕੀਤਾ। ਦਰਜ ਮੁਕੱਦਮਿਆਂ ਦਾ ਵੇਰਵਾ--ਅਕਬਰਪੁਰ ਰਾਈਸ ਮਿੱਲ ਬਾਸੀਅਰਖ 'ਚੋਂ ਇੱਕ ਕਰੋੜ ਸੱਠ ਲੱਖ ਰੁਪਏ ਦਾ ਗਬਨ ਦਾ ਮਾਮਲਾ-ਮੈਸਰਜ਼ ਨਾਭਾ ਮਿੱਲ ਭਵਾਨੀਗੜ 'ਚੋਂ ਇੱਕ ਕਰੋੜ 35 ਲੱਖ 19 ਹਜ਼ਾਰ 80 ਰੁਪਏ ਦਾ ਗਬਨ ਦਾ ਮਾਮਲਾ-ਅਸ਼ੋਕਾ ਰਾਈਸ ਮਿੱਲ ਭਵਾਨੀਗੜ ਚੋਂ 56 ਲੱਖ 93 ਹਜਾਰ 56 ਰੁਪਏ ਦੇ ਗਬਨ ਦਾ ਮਾਮਲਾ-ਬਾਸੀਅਰਖ ਰਾਈਸ ਮਿੱਲ ਬਿਜਲਪੁਰ ਚੋਂ ਕਰੀਬ 45 ਲੱਖ ਰੁਪਏ ਦੇ ਗਬਨ ਦਾ ਮਾਮਲਾ -ਮਿਤੀ 14.8.12 ਨੂੰ ਪੀਓ ਘੋਸ਼ਿਤ ਹੋਣ ਸਬੰਧੀ ਦਰਜ ਕੀਤਾ ਗਿਆ ਮੁਕੱਦਮੇ ਤੋਂ ਇਲਾਵਾ ਇੱਕ ਹੋਰ ਕੰਪਲੇੰਟ
ਪੁਲਸ ਵੱਲੋ ਗ੍ਰਿਫਤਾਰ ਕੀਤਾ ਪੀ.ਓ।