ਕੈਬਨਿਟ ਮੰਤਰੀ ਸਿੰਗਲਾ ਵੱਲੋ ਦੁੱਖ ਦਾ ਪ੍ਗਟਾਵਾ
ਗਰੁੜ ਪੁਰਾਣ ਜੀ ਦੀ ਕਥਾ ਦਾ ਭੋਗ 19 ਜੂਨ ਪ੍ਰਾਚੀਨ ਸ਼ਿਵ ਮੰਦਰ ਭਵਾਨੀਗੜ ਵਿਖੇ ਪਵੇਗਾ
ਭਵਾਨੀਗੜ੍ਹ,16 ਜੂਨ (ਗੁਰਵਿੰਦਰ ਸਿੰਘ)
-ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਸ਼ਾਖਾ ਭਵਾਨੀਗੜ ਦੇ ਸਰਪ੍ਰਸਤ ਵਰਿੰਦਰ ਸਿੰਗਲਾ ਦੀ ਤਾਈ ਸਰਬਤੀ ਦੇਵੀ (80) ਪਤਨੀ ਸਵ.ਕ੍ਰਿਸ਼ਨ ਚੰਦ ਸਿੰਗਲਾ (ਗਾਜੇਵਾਸ ਵਾਲੇ) ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ 'ਤੇ ਕੈਬਨਿਟ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਅੱਜ ਇੱਥੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਸਿੰਗਲਾ ਪਰਿਵਾਰ ਵਿੱਚ ਨਾਲ ਦੁੱਖ ਸਾਂਝਾ ਕੀਤਾ। ਸਵ.ਸਰਬਤੀ ਦੇਵੀ ਜੀ ਦੀ ਆਤਮਿਕ ਸ਼ਾਂਤੀ ਲਈ ਗਰੁੜ ਪੁਰਾਣ ਜੀ ਦੀ ਕਥਾ ਦਾ ਭੋਗ 19 ਜੂਨ ਦਿਨ ਬੁੱਧਵਾਰ ਪ੍ਰਾਚੀਨ ਸ਼ਿਵ ਮੰਦਰ ਭਵਾਨੀਗੜ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਪਵੇਗਾ।
ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕੈਬਨਿਟ ਮੰਤਰੀ ਸਿੰਗਲਾ।


Indo Canadian Post Indo Canadian Post Indo Canadian Post