ਸ਼ਿਕਾਰ 2' ਨਾਲ ਜੋਰਦਾਰ ਚਰਚਾ ਚ ਗਾਇਕ 'ਪੈਰੀ ਸਰਪੰਚ'
ਸਟੀਰੀਉ ਨੇਸ਼ਨ ਵਰਲਡ ਦੇ ਬੈਨਰ ਹੇਠ ਲੋਕ ਅਰਪਣ
'ਟੇਡਾ ਟੇਡਾ ਝਾਕਣੋ ਹਟਾਏ ਮੈ ਬੜੇ ਉ ਕਿਤੇ ਵਹਿਮ ਚ ਨਾ ਰਹਿ ਜੀ'
ਪੰਜਾਬੀ ਕਲਚਰ ਅਤੇ ਪੰਜਾਬੀ ਸੁਭਾਅ ਨੂੰ ਦਰਸਾਉਦਾ ਅਤੇ ਅੱਜ ਸ਼ੋਸਲ ਮੀਡੀਆ ਤੇ ਪੂਰੀ ਚਰਚਾ ਚ ਚੱਲ ਰਿਹਾ ਗੀਤ 'ਸ਼ਿਕਾਰ 2' ਜਦੋ ਸੁਣਦੇ ਹਾਂ ਤਾਂ ਮੱਲੋ ਮੱਲੀ ਪੈਰ ਥਿੜਕਣ ਲੱਗ ਪੈਦੇ ਹਨ।ਹੈਰਾਨੀ ਦੀ ਗੱਲ ਹੈ ਕਿ ਇਹ ਗੀਤ ਕੁੱਝ ਦਿਨ ਪਹਿਲਾਂ ਹੀ ਰਲਿਜ ਹੋਇਆ ਤੇ ਵੱਖ ਵੱਖ ਸ਼ੋਸ਼ਲ ਸਾਇਟਸ ਤੇ ਚਰਚਾ ਬਣਿਆ ਹੋਇਆ ਹੈ ਤੇ ਪਹਿਲੇ ਦਿਨ ਹੀ ਲੱਖਾਂ ਲੋਕਾਂ ਨੇ ਇਸ ਨੂੰ ਸੁਣਿਆ ਜਿਸ ਦੀ ਚਰਚਾ ਇੰਟਰਨੈਸ਼ਨਲ ਪੱਧਰ ਤੇ ਹੋਈ, ਗੀਤ ਸੁਣ ਕੇ ਆਨੰਦ ਆ ਜਾਂਦਾ ਹੈ ।ਗੀਤ ਨੂੰ ਤਿੰਨ ਮੀਲੀਅਨ ਲੋਕਾਂ ਦਾ ਪਿਆਰ ਮਿਲਿਆ ਹੈ ਅਤੇ ਲਗਾਤਾਰ ਮਿਲ ਰਿਹਾ ਹੈ । ਇਥੇ ਪੂਰੀ ਟੀਮ ਮੁਬਾਕਬਾਦ ਦੀ ਹੱਕਦਾਰ ਹੈ ਜਿੰਨਾਂ ਦੀ ਮਹਿਨਤ ਰੰਗ ਲਿਆਈ ਅਤੇ ਗੀਤ ਟਰੈਡਿੰਗ ਚ ਜਾ ਵੜਿਆ।ਕੁਲ ਮਿਲਾ ਕੇ ਗੀਤ ਵਧੀਆ ਸੁਰਖੀਆ ਬਟੋਰ ਰਿਹਾ ਹੈ।ਗੀਤ ਮਹਿਫਲਾਂ ਅਤੇ ਵਿਆਹ ਸ਼ਾਦੀਆਂ ਵਿੱਚ ਚੰਗਾ ਪ੍ਰਦਰਸ਼ਨ ਕਰੇਗਾ। ਸੁਰਖੀਆ ਬਟੋਰਨ ਵਾਲਾ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ, ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ 'ਸ਼ਿਕਾਰ 2' ਲਿਆਉਣ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਪੈਰੀ ਸਰਪੰਚ ਦੀ ਜੀਵਨੀ ਤੇ ਇੱਕ ਝਾਤ : ਪੈਰੀ ਸਰਪੰਚ ਦਾ ਪਿੰਡ ਮਲਸੀਹਾਂ ਭਾਈਕੇ ਤਹਿਸੀਲ ਜਗਰਾਉ ਜਿਲਾ ਲੁਧਿਆਣਾਂ ਵਿੱਚ ਹੋਇਆ।ਗਾਇਕੀ ਅਤੇ ਲਿਖਣ ਦਾ ਸ਼ੋਕ ਪੈਰੀ ਨੂੰ ਬਚਪਨ ਤੋ ਹੀ ਸੀ। ਆਪਣੀ ਸੁਰੀਲੀ ਅਤੇ ਬੁਲੰਦ ਅਵਾਜ ਦਾ ਜਾਦੂ ਗਾਇਕ ਵੀਰ ਨੇ ਸਕੂਲ ਟਾਇਮ ਤੋ ਹੀ ਬਿਖੇਰਨਾ ਸ਼ੁਰੂ ਕਰ ਦਿੱਤਾ ਸੀ।ਮਾਲਕ ਵਲੋ ਲਿਖਿਆ ਦਾਣਾ ਪਾਣੀ ਪੈਰੀ ਸਰਪੰਚ ਨੂੰ ਮੋਹਾਲੀ ਚੰਡੀਗੜ ਲੈ ਵੜਿਆ ਤੇ ਅੱਜ ਕੱਲ ਗਾਇਕ ਵੀਰ ਦਾ ਰੈਣ ਬਸੇਰਾ ਮੋਹਾਲੀ ਵਿੱਚ ਹੀ ਹੈ।ਨਵੇ ਆਏ ਸੁਪਰਹਿੱਟ ਗੀਤ ਲਈ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਪੈਰੀ ਸਰਪੰਚ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਤਾਜਾ ਰਲੀਜ ਹੋਇਆ ਨਵਾਂ ਗੀਤ 'ਸ਼ਿਕਾਰ 2 'ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ਅਤੇ ਗੀਤ ਚੰਗਾ ਇੰਟਰਟੇਨਮੈਂਟ ਕਰ ਰਿਹਾ ਹੈ।ਇਹ ਗੀਤ ਗੀਤ 'ਸਟੀਰੀਉ ਨੇਸ਼ਨ ਵਰਲਡ' ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਦਵਿੰਦਰ ਭੁੱਲਰ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਗਿੱਲ ਸਾਹਬ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਦੀ ਵੀਡਿਉ ਅਮਰ ਹੁੰਦਲ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ। ਪੋਸਟਰ ਡਿਜਾਇਨ ਹੁੰਦਲ ਕਰਿਏਸ਼ਨ ਵਲੋ ਤਿਆਰ ਕੀਤਾ ਗਿਆ ਹੈ।ਨਵੇ ਗੀਤ 'ਸ਼ਿਕਾਰ 2' ਨੂੰ ਵੱਡਾ ਸਹਿਯੋਗ ਦੇਣ ਲਈ ਪੈਰੀ ਸਰਪੰਚ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਲਗਾਤਾਰ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ
ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
੯੦੪੧੧੫੮੦੫੭, ੯੦੪੧੮੫੮੦੮੧


Indo Canadian Post Indo Canadian Post Indo Canadian Post