ਬਖਤੜੀ ਪਿੰਡ ਦੇ ਖੇਤਾਂ 'ਚ ਲੱਗੇ ਟਰਾਂਸਫਾਰਮਰ 'ਚੋਂ ਤਾਂਬਾ ਚੋਰੀ
- ਕਿਸਾਨਾਂ ਕੀਤੀ ਪੁਲਸ ਤੋਂ ਕਾਰਵਾਈ ਦੀ ਮੰਗ-
ਭਵਾਨੀਗੜ੍ 17 ਜੂਨ (ਗੁਰਵਿੰਦਰ ਸਿੰਘ)-ਇਲਾਕੇ ਵਿੱਚ ਬਿਜਲੀ ਟਰਾਂਸਫ਼ਾਰਮਰਾਂ ਦੇ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਬੀਤੀ ਰਾਤ ਵੀ ਨੇੜਲੇ ਪਿੰਡ ਬਖਤੜੀ ਵਿੱਚ ਚੋਰਾਂ ਨੇ ਇੱਕ ਕਿਸਾਨ ਦੇ ਖੇਤਾਂ 'ਚ ਲੱਗੇ ਟਰਾਂਸਫਾਰਮਰ ਨੂੰ ਚੋਰੀ ਕਰ ਲਿਆ। ਇਸ ਸਬੰਧੀ ਇੱਥੇ ਠੇਕੇ 'ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਦੇ ਕਿਸਾਨ ਰਾਮਵੀਰ ਸਿੰਘ ਨੇ ਪੱਤਰਕਾਰ ਨੂੰ ਦੱਸਿਆ ਕਿ ਅੱਜ ਸਵੇਰੇ ਜਦੋਂ ਉੱਹ ਖੇਤ ਆਇਆ ਤਾਂ ਉਸਨੇ ਦੇਖਿਆ ਕਿ ਜਮੀਨ 'ਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਨੂੰ ਤੋੜ ਕੇ ਚੋਰ ਉਸ ਵਿੱਚੋਂ ਤਾਂਬਾ ਕੱਢ ਕੇ ਫਰਾਰ ਹੋ ਗਏ।ਇਸ ਮੌਕੇ ਹਾਜਰ ਹੋਰ ਕਿਸਾਨਾਂ ਪ੍ਰਦੀਪ ਕੁਮਾਰ, ਰਾਜਬੀਰ ਸਿੰਘ, ਪਾਲਾ ਰਾਮ, ਕਮਲ ਸਿੰਘ ਅਾਦਿ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਲਾਕੇ ਵਿਚ ਟਰਾਂਸਫ਼ਾਰਮਰ ਚੋਰੀ ਹੋਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਲੇਕਿਨ ਕੋਈ ਕਾਰਵਾਈ ਨਾ ਹੋਣ ਦੇ ਚੱਲਦਿਆਂ ਕਿਸਾਨਾਂ ਵਿਚ ਭਾਰੀ ਖੌਫ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰਾਂਸਫ਼ਾਰਮਰ ਚੋਰੀ ਹੋ ਜਾਣ ਦੀ ਵਜ੍ਹਾ ਨਾਲ ਹੁਣ ਉਨ੍ਹਾਂ ਨੂੰ ਝੋਨਾ ਲਾਉਣ ਵਿੱਚ ਦੇਰੀ ਹੋ ਜਾਵੇਗੀ ਜਿਸ ਦਾ ਖਾਮਿਆਜ਼ਾ ਸਿਰਫ਼ ਕਿਸਾਨਾਂ ਨੂੰ ਹੀ ਭੁਗਤਨਾ ਪਵੇਗਾ। ਕਿਸਾਨਾਂ ਨੇ ਬਿਜਲੀ ਬੋਰਡ ਤੋਂ ਨਵਾਂ ਟਰਾਂਸਫਾਰਮਰ ਜਲਦ ਰੱਖਣ ਅਤੇ ਪੁਲਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਿੰਡ ਬਖਤੜੀ ਵਿਖੇ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਕਿਸਾਨ।