ਹੁਣ ਕੈਨੇਡਾ ‘ਚ ਸਿੱਖ ਸਰਕਾਰੀ ਕਰਮਚਾਰੀ ਨਹੀਂ ਬੰਨ ਸਕਣਗੇ ਪੱਗ
ਮਾਂਟਰੀਅਲ : ਕੈਨੇਡਾ ਦੇ ਕਿਊਬੇਕ ਵਿੱਚ ਸਰਕਾਰੀ ਕਰਮਚਾਰੀਆਂ ਦੇ ਧਾਰਮਿਕ ਪਹਿਰਾਵੇ ‘ਤੇ ਰੋਕ ਲਗਾ ਦਿੱਤੀ ਗਈ ਹੈ । ਜਿਸ ਵਿੱਚ ਸਕੂਲੀ ਅਧਿਆਪਕ, ਪੁਲਿਸ ਕਰਮੀ ਅਤੇ ਜੱਜ ਸ਼ਾਮਿਲ ਹਨ । ਇਸ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ ਇੱਕ ਕਾਨੂੰਨ ਦਾ ਪ੍ਸਤਾਵ ਰੱਖਿਆ ਗਿਆ ਸੀ ਜੋ ਕਿ ਐਤਵਾਰ ਨੂੰ ਪਾਸ ਹੋ ਗਿਆ । ਇਸ ਕਾਨੂੰਨ ਦੇ ਤਹਿਤ ਮੁਸਲਿਮਾਂ ਦੇ ਬੁਰਕਾ ਤੇ ਹਿਜਾਬ, ਸਿੱਖਾਂ ਦੀ ਪੱਗ, ਯਹੂਦੀਆਂ ਦੀ ਟੋਪੀ ਅਤੇ ਈਸਾਈਆਂ ਦੇ ਕ੍ਰਾਸ ਸਮੇਤ ਸਾਰੇ ਤਰ੍ਹਾਂ ਦੇ ਧਾਰਮਿਕ ਚਿੰਨ੍ਹ ਜਾਂ ਪਹਿਰਾਵੇ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ । ਸੂਬਾ ਸਰਕਾਰ ਦੇ ਪ੍ਮੁੱਖ ਫ੍ਰੈਂਕਾਈਸ ਲੀਗੌਲਟ ਨੇ ਦੱਸਿਆ ਕਿ ਸਰਕਾਰ ਨੂੰ ਧਰਮ ਨਿਰਪੱਖ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ, ਪਰ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਇਸ ਕਾਨੂੰਨ ਨੂੰ ਨਾਗਰਿਕਾਂ ਦੀ ਧਾਰਮਿਕ ਆਜ਼ਾਦੀ ‘ਤੇ ਸੱਟ ਦੱਸਿਆ ਗਿਆ ਹੈ । ਇਸ ਮਾਮਲੇ ਵਿੱਚ ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਕੈਨੇਡਾ ਦੇ ਬਹੁ-ਸੱਭਿਆਚਾਰ ਦੇ ਅਕਸ ਨੂੰ ਖਰਾਬ ਕਰੇਗਾ । ਜਿਸ ਕਾਰਨ ਸਿੱਖ, ਮੁਸਲਮਾਨ ਅਤੇ ਯਹੂਦੀ ਆਪਣਾ ਅਹੁਦਾ ਛੱਡਣ ਲਈ ਮਜਬੂਰ ਹੋ ਜਾਣਗੇ । ਮਾਂਟਰੀਅਲ ਦੇ ਕਈ ਸਰਕਾਰੀ ਅਧਿਕਾਰੀਆਂ, ਮੇਅਰ ਅਤੇ ਸਕੂਲ ਬੋਰਡ ਵੱਲੋਂ ਇਸ ਕਾਨੂੰਨ ਨੂੰ ਲਾਗੂ ਨਾ ਹੋ ਦੇਣ ਦੀ ਗੱਲ ਕਹੀ ਗਈ ਹੈ । ਜਿਸ ਕਾਰਨ ਸੂਬੇ ਵਿੱਚ ਸੱਭਿਆਚਾਰਕ ਤਣਾਅ ਦੀ ਸਥਿਤੀ ਬਣ ਸਕਦੀ ਹੈ । ਇਸ ਕਾਨੂੰਨ ਦੇ ਵਿਰੋਧ ਵਿੱਚ ਬੀਤੀ ਅਪ੍ਰੈਲ ਨੂੰ ਹਜ਼ਾਰਾਂ ਲੋਕ ਸੜਕਾਂ ‘ਤੇ ਉਤਰ ਆਏ ਸਨ । ਜਿਸ ਵਿੱਚ ਪ੍ਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਧਾਰਮਿਕ ਚਿੰਨ੍ਹ ਪਾਉਣਾ ਵਿਅਕਤੀ ਦਾ ਨਿੱਜੀ ਫੈਸਲਾ ਹੈ । ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮ ਅਤੇ ਦੀ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੇ ਨਾਲ ਕੁਝ ਵਕੀਲ ਵੀ ਕੋਰਟ ਵਿੱਚ ਇਸ ਕਾਨੂੰਨ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਰਹੇ ਹਨ । ਸੰਵਿਧਾਨ ਵਿੱਚ ਇਸ ਦੇ ਤਹਿਤ ਸੂਬਾ ਸਰਕਾਰਾਂ ਨੂੰ ਧਾਰਮਿਕ ਅਤੇ ਪ੍ਗਟਾਵੇ ਨਾਲ ਜੁੜੀ ਆਜ਼ਾਦੀ ਰੱਦ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ।