ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਇਲਾਕਾ ਭਵਾਨੀਗੜ ਦੇ ਸਰਪੰਚਾਂ ਵਲੋਂ ਭਰਵੀਂ ਮੀਟਿੰਗ
ਡੀ ਸੀ ਸੰਗਰੂਰ ਨੂੰ ਮੰਗ ਪੱਤਰ ਦੇਣ ਜਾਏਗਾ ਸਰਪੰਚਾਂ ਦਾ ਵਫ਼ਦ
ਭਵਾਨੀਗੜ 19 ਜੂਨ (ਗੁਰਵਿੰਦਰ ਸਿੰਘ)
: ਬਲਾਕ ਭਵਾਨੀਗੜ ਦੇ ਸਮੂਹ ਸਰਪੰਚਾਂ ਪੰਚਾਂ ਦੀ ਇੱਕ ਅਹਿਮ ਮੀਟਿੰਗ ਅੱਜ ਪੰਚਾਇਤ ਸੰਮਤੀ ਦਫ਼ਤਰ ਭਵਾਨੀਗੜ ਵਿਖੇ ਹੋਈ।ਮੀਟਿੰਗ ਦੌਰਾਨ ਜਰੂਰੀ ਮੰਗਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਮੂਹ ਸਰਪੰਚਾਂ ਪੰਚਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿੰਡਾਂ 'ਚ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਜਾਂਦੇ ਫੰਡਾਂ ਤੋਂ ਕੀਤੀ ਜਾਂਦੀ ਖਰੀਦ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਰੇਟ ਅਤੇ ਮਾਰਕੀਟ ਰੇਟਾਂ ਦਾ ਆਪਸ ਵਿੱਚ ਬਹੁਤ ਅੰਤਰ ਹੈ,ਜਿਸ ਕਾਰਨ ਵਿਕਾਸ ਕਾਰਜ ਕਰਵਾਉਣ ਸਮੇਂ ਸਰਪੰਚਾਂ ਪੰਚਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਰਕੇ ਸਮੂਹ ਸਰਪੰਚ ਪੰਚ ਪੰਚਾਇਤਾਂ ਨੂੰ ਵੀ ਪੰਚਾਇਤੀ ਰਾਜ/ਪੀ ਡਬਲਿਊ ਡੀ ਦੀਆਂ ਹਦਾਇਤਾਂ ਅਨੁਸਾਰ ਜਾਂ ਮਾਰਕੀਟ ਰੇਟਾਂ ਅਨੁਸਾਰ ਮਟੀਰੀਅਲ ਦੀ ਖਰੀਦ ਕਰਨ ਦੀ ਪ੍ਵਾਨਗੀ ਦਿੱਤੇ ਜਾਣ ਦੀ ਮੰਗ ਕਰਦੇ ਹਨ। ਇਸ ਤੋਂ ਇਲਾਵਾ ਸਰਪੰਚਾਂ ਨੂੰ ਘੱਟੋ ਘੱਟ 15 ਹਜਾਰ ਅਤੇ ਪੰਚਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ, ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਭਵਾਨੀਗੜ ਵਿਖੇ ਫ਼ੀਲਡ ਸਟਾਫ਼ ਦੀ ਘਾਟ ਨੂੰ ਦੂਰ ਕਰਨ ਦੇ ਨਾਲ ਨਾਲ ਸਰਪੰਚਾਂ ਪੰਚਾਂ ਦੇ ਬੀਡੀਪੀਓ ਦਫਤਰ ਵਿਖੇ ਬੈਠਣ ਲਈ ਜਗਾ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ।ਇਸ ਮੌਕੇ ਸਾਹਿਬ ਸਿੰਘ ਸਰਪੰਚ ਭੜੋ, ਦਰਸ਼ਨ ਦਾਸ ਬਾਲਦ ਖੁਰਦ , ਸਿਮਰਜੀਤ ਸਿੰਘ ਫਮੰਵਾਲ, ਭਗਵੰਤ ਸਿੰਘ ਸੇਖੋਂ ਸਰਪੰਚ ਥਮਨਸਿੰਘ ਵਾਲਾ , ਲਖਵੀਰ ਸਿੰਘ ਲੱਖੇਵਾਲ ,ਕਰਮਜੀਤ ਸਿੰਘ ਫੱਗੂਵਾਲਾ , ਸੁਮਨਜੀਤ ਕੌਰ ਰਾਮਪੁਰਾ , ਗੁਰਮੇਲ ਸਿੰਘ ਮਟਰਾਂ,ਭਰਪੂਰ ਸਿੰਘ ਬਾਲਦ,ਗੁਰਤੇਜ ਸਿੰਘ ਬਿਬੜੀ, ਗੁਰਮੀਤ ਕੌਰ ਭੱਟੀਵਾਲ ਖੁਰਦ, ਮਨਜਿੰਦਰ ਕੌਰ ਕਾਕੜਾ, ਕਰਮਜੀਤ ਕੌਰ ਰਾਮਗੜ੍, ਜਗਜੀਤ ਸਿੰਘ ਸੰਗਤਪੁਰਾ , ਗੁਰਮੇਲ ਕੌਰ, ਬਲਜਿੰਦਰ ਕੌਰ ਜੋਲੀਆਂ ਤੋਂ ਇਲਾਵਾ ਸਮੂਹ ਸਰਪੰਚ ਮੌਜੂਦ ਸਨ ।
ਭਵਾਨੀਗੜ ਬੀਡੀਪੀਓ ਦਫ਼ਤਰ ਵਿਖੇ ਮੀਟਿੰਗ 'ਚ ਹਾਜਰ ਸਰਪੰਚ ।