ਯੋਗ ਦਿਵਸ ਮੌਕੇ ਆਸਰਾ ਕਾਲਜ ਚ 800 ਅੈਨਅੈਨਸੀ ਕੈਡਿਟਾਂ ਨੇ ਕੀਤਾ ਯੋਗ ਅਭਿਆਸ
-ਕਮਾਂਡਿੰਗ ਅਫਸਰ ਕਰਨਲ ਬਰਾੜ ਨੇ ਦਿੱਤੀ ਯੋਗ ਦਿਵਸ ਦੀ ਵਧਾਈ-
ਭਵਾਨੀਗੜ, 21 ਜੂਨ (ਗੁਰਵਿੰਦਰ ਸਿੰਘ)-ਆਸਰਾ ਕਾਲਜ ਵਿਖੇ 14 ਬਟਾਲੀਅਨ ਅੈਨ.ਸੀ.ਸੀ. ਨਾਭਾ ਦੇ ਕਮਾਂਡਿੰਗ ਅਫਸਰ ਕਰਨਲ ਅੈਚ.ਅੈਸ.ਬਰਾੜ ਦੀ ਅਗਵਾਈ ਹੇਠ ਚੱਲ ਰਹੇ ਦਸ ਰੋਜਾ ਸਿਖਲਾਈ ਕੈੰਪ ਦੇ ਅੰਤਿਮ ਦਿਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਕੈੰਪ ਦੌਰਾਨ ਕੈਪਟਨ ਓਮ ਪ੍ਰਕਾਸ਼ ਸੇਤੀਆ ਦੀ ਅਗਵਾਈ ਵਿੱਚ 800 ਕੈਡਿਟਾਂ ਨੂੰ ਵੱਖ-ਵੱਖ ਯੋਗ ਅਭਿਆਸ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਯੋਗ ਪ੍ਰਚਾਰਕ ਸਤਿਗੁਰ ਸਿੰਘ ਅਤੇ ਜਗਦੀਸ਼ ਸਿੰਘ ਨੇ ਕੈਡਿਟਾਂ ਨੂੰ ਰੋਜ਼ਾਨਾ ਜੀਵਨ ਵਿੱਚ ਯੋਗ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਰਨਲ ਬਰਾੜ ਨੇ ਸੰਬੋਧਨ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਪ੍ਰਤੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਵੇਂ ਯੋਗ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਕੈਂਪ ਅੈਨ.ਸੀ.ਸੀ. ਕੈਡਿਟਾਂ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ ਜਿਸ ਦੌਰਾਨ ਯੋਗ ਆਸਨ, ਫਾਇਰਿੰਗ, ਪੀ ਟੀ ਡਰਿੱਲ, ਫਾਸਲੇ ਦਾ ਅਨੁਮਾਨ ਲਗਾਉਣਾ, ਪ੍ਰਾਣਾਯਾਮ, ਸਵੱਛ ਭਾਰਤ, ਸਵਸਥ ਭਾਰਤ, ਦਿਸ਼ਾਵਾਂ ਦਾ ਗਿਆਨ, ਮੈਪ ਰੀਡਿੰਗ, ਪੇਂਟਿੰਗ ਗਿਆਨ, ਸੱਭਿਆਚਾਰਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ ਆਰ.ਕੇ. ਗੋਇਲ ਚੇਅਰਮੈਨ ਆਸਰਾ ਕਾਲਜ, ਮੈਡਮ ਸੇਜਲ ਜੈਨ ਕਰਨਲ, ਗੁਰਿੰਦਰ ਸਿੰਘ ਸੂਬੇਦਾਰ, ਗੁਰਿੰਦਰ ਸਿੰਘ ਬੀਐਚਐਮ, ਰਾਜਿੰਦਰ ਸਿੰਘ ਮਾਹੀ ਸਮੇਤ ਐੱਨਸੀਸੀ ਅਫ਼ਸਰ ਅਤੇ ਸਮੂਹ ਸਟਾਫ਼ ਮੌਜੂਦ ਸੀ।
ਯੋਗ ਅਭਿਆਸ ਕਰਦੇ ਹੋਏ ਅੈਨਅੈਨਸੀ ਕੈਡਿਟ।