ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਕਾਸ਼ ਦਿਹਾੜੇ ਨੂੰ ਸਮਰਪਿਤ ਛਬੀਲ ਤੇ ਲੰਗਰ ਲਗਾਏ
ਭਾਈਚਾਰਕ ਸਾਂਝ ਪੈਦਾ ਕਰਦੇ ਹਨ ਛਬੀਲਾਂ ਅਤੇ ਲੰਗਰ : ਵਿਜੀਲੈਂਸ ਅਧਿਕਾਰੀ
ਐਸ ਏ ਐਸ ਨਗਰ, 20 ਜੂਨ (ਗੁਰਵਿੰਦਰ ਸਿੰਘ ਮੋਹਾਲੀ )
ਲੰਗਰ ਅਤੇ ਛਬੀਲਾਂ ਸਮਾਜ ਵਿਚ ਭਾਈਚਾਰਕ ਸਾਂਝ ਵਧਾਉਂਦੇ ਹਨ, ਇਸ ਲਈ ਇਹਨਾਂ ਦਾ ਆਯੋਜਨ ਕਰਨਾ ਸ਼ਲਾਘਾਯੋਗ ਉਪਰਾਲਾ ਹੈ - ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਜੀਲੈਂਸ ਦੇ ਅਧਿਕਾਰੀਆਂ ਨੇ ਮੋਹਾਲੀ ਦੇ ਸੈਕਟਰ 68 ਵਿਖੇ ਆਏ ਸਾਲ ਦੀ ਤਰਾਂ ਇਸ ਸਾਲ ਪਾਤਸ਼ਾਹੀ ਪਹਿਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਕਾਸ਼ ਦਿਹਾੜੇ ਨੂੰ ਸਮਰਪਿਤ ਛਬੀਲ ਅਤੇ ਲੰਗਰ ਲਗਾਏ, ਇਸ ਮੌਕੇ ਮਿੱਠੇ ਜਲ ਦੀ ਛਬੀਲ ਅਤੇ ਨਮਕੀਨ ਛੋਲਿਆਂ ਦੇ ਲੰਗਰ ਵਿੱਚ ਸੇਵਾ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੰਗਰ ਅਤੇ ਛਬੀਲਾਂ ਮੌਕੇ ਹਰ ਅਮੀਰ ਗਰੀਬ ਨੂੰ ਬਿਨਾਂ ਕਿਸੇ ਭੇਦਭਾਵ ਦੇ ਛਬੀਲ ਅਤੇ ਲੰਗਰ ਛਕਾਇਆ ਜਾਂਦਾ ਹੈ, ਜਿਸ ਨਾਲ ਲੋਕਾਂ ਵਿਚ ਆਪਸੀ ਸਾਂਝ ਪੈਦਾ ਹੁੰਦੀ ਹੈ, ਜੋ ਕਿ ਸਮਾਜ ਦੇ ਵਿਕਾਸ ਵਿੱਚ ਬਹੁਤ ਸਹਾਇਕ ਹੁੰਦੀ ਹੈ।ਓਹਨਾ ਆਖਿਆ ਕੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਇਸ ਧਰਤੀ ਤੇ ਹਰ ਵਾਰ-ਤਿਓਹਾਰ ਨੂੰ ਹਰ ਵਰਗ ਦੇ ਲੋਕ ਬੜੀ ਸ਼ਰਧਾ ਅਤੇ ਧੂਮ ਧਾਮ ਨਾਮ ਮਿਲ ਕੇ ਮਨਾਉਦੇ ਹਨ ਓਹਨਾ ਕਿਹਾ ਕੇ ਹਰ ਵਰਗ ਵਲੋਂ ਮਿਲ ਕੇ ਲਗਾਏ ਜਾਂਦੇ ਲੰਗਰ ਅਤੇ ਮਿੱਠੇ ਜਲ ਦੀਆਂ ਛਬੀਲਾਂ ਬਾਬਾ ਨਾਨਕ ਦੇ ਦਿਤੇ ਸੰਦੇਸ਼ ਤੇ ਚਲਣ ਦਾ ਰਸਤਾ ਹਨ ਜੋ ਕੇ ਉੱਚ ਨੀਚ ਨੂੰ ਖਤਮ ਕਰਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਬਣਾਉਦੇ ਹਨ । ਇਸ ਮੌਕੇ ਵਿਜੀਲੈਂਸ ਦੇ ਆਲਾ ਅਧਿਕਾਰੀਆਂ ਸਮੇਤ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਇਸ ਉਪਰਾਲੇ ਵਿੱਚ ਸੇਵਾ ਕਰ ਕੇ ਆਪਣਾ ਯੋਗਦਾਨ ਪਾਇਆ।