ਮਾਝੀ ਕੋਆਪ੍ਰੇਟਿਵ ਸੁਸਾਇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ
ਗੁਰਵਿੰਦਰ ਸਿੰਘ (ਭਵਾਨੀਗੜ) ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਪਿੰਡ ਮਾਝੀ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਸ੍ਰੀ ਮਤੀ ਕਾਜਲ ਲੂੰਬਾ ਰਿਟਰਨਿੰਗ ਅਫ਼ਸਰ ਅਤੇ ਕੁਨਾਲ ਖੁਰਾਣਾ ਇੰਸਪੈਕਟਰ ਦੀ ਅਗਵਾਈ ਵਿੱਚ ਸਰਬਸੰਮਤੀ ਨਾਲ ਹੋਈ। ਜਿਸ ਵਿੱਚ ਬਲਵਿੰਦਰ ਸਿੰਘ ਮਾਝੀ, ਕਰਨੈਲ ਸਿੰਘ ਮਾਝੀ, ਲਾਲ ਸਿੰਘ ਮਾਝੀ, ਗੁਰਜੀਤ ਕੌਰ ਮਾਝੀ, ਬੇਅੰਤ ਸਿੰਘ ਮਾਝੀ, ਗੁਰਜੀਤ ਕੌਰ ਮਾਝੀ, ਅਜੈਬ ਸਿੰਘ ਮਾਝਾ, ਬਲਕਾਰ ਸਿੰਘ ਮਾਝਾ, ਗੁਰਜੀਤ ਸਿੰਘ ਬੀਂਬੜ, ਬਲਕਾਰ ਸਿੰਘ ਬੀਂਬੜ ਅਤੇ ਸਰਬਜੀਤ ਸਿੰਘ ਬੀਂਬੜੀ ਨੂੰ ਸਰਬਸੰਮਤੀ ਨਾਲ ਕੋਆਪ੍ਰੇਟਿਵ ਸੁਸਾਇਟੀ ਪ੍ਬੰਧਕ ਕਮੇਟੀ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਯਾਦਵਿੰਦਰ ਸਿੰਘ ਬਿੱਟੂ ਸਕੱਤਰ, ਮਹਿੰਦਰਪਾਲ ਸਰਪੰਚ ਮਾਝੀ, ਕਰਨੈਲ ਸਿੰਘ ਸਾਬਕਾ ਸਰਪੰਚ, ਮਹੇਸ਼ ਕੁਮਾਰ ਮਾਝੀ, ਜਸਪਾਲ ਸਿੰਘ ਸਾਬਕਾ ਪੰਚ, ਗੁਰਜੀਤ ਸਿੰਘ ਬੀਂਬੜੀ ਬਲਾਕ ਪ੍ਰਧਾਨ , ਕੁਲਵਿੰਦਰ ਸਿੰਘ ਮਾਝਾ ਸਮੇਤ ਪਿੰਡਾਂ ਦੇ ਕਿਸਾਨ ਮੌਜੂਦ ਸਨ।