ਬੱਖੋਪੀਰ ਦੀ ਪੰਚਾਇਤ ਵੱਲੋਂ ਛਾਂਦਾਰ ਬੂਟੇ ਲਗਾਏ
ਭਵਾਨੀਗੜ, 4 ਜੁਲਾਈ (ਗੁਰਵਿੰਦਰ ਸਿੰਘ)
-ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਪਿੰਡ ਬੱਖੋਪੀਰ ਦੀ ਨਗਰ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿਚਲੀਆਂ ਸਾਂਝੀਆਂ ਥਾਵਾਂ ਅਤੇ ਸੜਕ ਦੇ ਕਿਨਾਰਿਆਂ 'ਤੇ ਪੌਦੇ ਲਗਾਏ ਗਏ। ਇਸ ਸਬੰਧੀ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਪਹਿਲਾਂ ਪਿੰਡ ਦੀਆਂ ਸਾਂਝੀਆਂ ਥਾਵਾਂ ਦੀ ਸਫ਼ਾਈ ਕਰਨ ਉਪਰੰਤ ਉਨ੍ਹਾਂ ਥਾਵਾਂ 'ਤੇ ਲਗਭਗ 75 ਛਾਂਦਾਰ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੁੱਧਤਾ ਤੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਏ ਰੱਖਣ ਲਈ ਹਰੇਕ ਮਨੁੱਖ ਨੂੰ ਬੂਟੇ ਲਾਉੰਣੇ ਚਾਹੀਦੇ ਹਨ। ਇਸ ਮੌਕੇ ਕਾਂਗਰਸੀ ਆਗੂ ਜਗਤਾਰ ਨਮਾਦਾ, ਵਰਿੰਦਰ ਪੰਨਵਾਂ, ਨਾਨਕ ਚੰਦ ਨਾਇਕ, ਸੁੱਖੀ ਕਪਿਆਲ, ਰਾਂਝਾ ਖੇੜੀ ਚੰਦਵਾਂ ਤੋਂ ਇਲਾਵਾ ਕੁਲਵੰਤ ਸਿੰਘ ਬਖੋਪੀਰ, ਸੰਜੀਵ ਕੁਮਾਰ ਸੈਕਟਰੀ, ਸੰਦੀਪ ਸਿੰਘ ਪੰਚ, ਜਗਮੇਲ ਸਿੰਘ ਪੰਚ, ਗੁਰਮੀਤ ਸਿੰਘ ਜੀਓਜੀ, ਪੱਪੂ ਢਿੱਲੋਂ ਪੰਚ, ਹਰਬੰਸ ਕੌਰ ਪੰਚ ਸਮੇਤ ਪਿੰਡ ਵਾਸੀ ਮੌਜੂਦ ਸਨ।
ਪਿੰਡ ਬਖੋਪੀਰ ਵਿਖੇ ਬੂਟੇ ਲਾਉੰਦੇ ਹੋਏ ਪੰਚਾਇਤ ਦੇ ਨੁਮਾਇੰਦੇ ਤੇ ਹੋਰ।