ਸਵੱਛ ਭਾਰਤ ਸਵਾਸਥ ਭਾਰਤ
ਡਾ ਮੁਲਤਾਨੀ ਤੇ ਹੋਰ
(ਗੁਰਵਿੰਦਰ ਸਿੰਘ ਮੋਹਾਲੀ)
ਕਲੀਨ ਐਂਡ ਗਰੀਨ ਕੈਮਪੇਨਰਜ ਵੱਲੋਂ ਮੁਹਾਲੀ ਵਿਚ ਚਲਾਈ ਜਾ ਰਹੀ ਮੁਹਿੰਮ ਨੇ ਅੱਜ ਦੱਸ ਸਾਲ ਪੂਰੇ ਕਰ ਲਏ। ਡਾ ਦਲੇਰ ਸਿੰਘ ਮੁਲਤਾਨੀ ਜੋ ਇਸ ਮੁਹਿੰਮ ਦੇ ਆਗੂ ਹਨ ਨੇ ਦੱਸਿਆ ਕਿ ਇਹ ਮੁਹਿੰਮ ਕੁਝ ਦੋਸਤਾਂ ਵੱਲੋਂ ਅਗਸਤ 2009 ਵਿਚ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਹਰ ਪੰਦਰਾਂ ਦਿਨਾਂ ਪਿੱਛੇ ਐਤਵਾਰ ਨੂੰ ਨੇਬਰਹੁਡ ਪਾਰਕ ਸੈਕਟਰ ਸੱਤਰ ਨੂੰ ਸਾਫ ਕੀਤਾ ਜਾਂਦਾ ਹੈ। ਇਸ ਮੁਹਿੰਮ ਦਾ ਖ਼ਾਸ ਮਕਸਦ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨਾ ਹੈ ਤੇ ਸਵੱਛ ਭਾਰਤ ਸਵਾਸਥ ਭਾਰਤ ਦੇ ਸੁਪਨੇ ਨੂੰ ਪੂਰਾ ਕਰਨਾ ਹੈ। ਜਿਥੇ ਲੋਕ ਸਾਫ ਸੁਥਰੇ ਪਾਰਕ ਦਾ ਅਨੰਦ ਮਾਣਦੇ ਹਨ ਉੱਥੇ ਡਾ ਮੁਲਤਾਨੀ ਅਤੇ ਸਾਥੀਆਂ ਵੱਲੋਂ ਸਫਾਈ ਮੁਹਿੰਮ ਦੀ ਰੱਜ ਕੇ ਤਰੀਫ਼ਾਂ ਕਰਦੇ ਹਨ। ਇਸ ਮੁਹਿੰਮ ਵਿਚ ਪ੍ਰੋਫੈਸਰ ਪਵਨ ਕੁਮਾਰ ਸ ਹਰਵਿੰਦਰ ਸਿੰਘ ਹਾਕਮ ਸਿੰਘ ਰਟਾਿੲਰਡ ਸੁਪਰ ੲਜੀਨੀਅਰ ਨੈਬ ਸਿੰਘ ਸੈਣੀ ਸ ਜਰਨੈਲ ਸਿੰਘ ਰਿਟਾਇਰਡ ਕੰਟ੍ਰੋਲਰ ਸਿੱਖਿਆ ਵਿਭਾਗ ਤੋਂ ਇਲਾਵਾ ਅਨੇਕਾਂ ਲੋਕ ਸਮੇਂ ਸਮੇਂ ਇਸ ਮੁਹਿੰਮ ਵਿਚ ਹਿਸਾ ਲੈਂਦੇ ਹਨ। ਅੰਤ ਵਿਚ ਡਾ ਮੁਲਤਾਨੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕੇ ਆਲੇ ਦੁਆਲੇ ਦੀ ਸਫਾਈ ਤੁਹਾਡੀ ਅਪਣੀ ਜ਼ੁੰਮੇਵਾਰੀ ਹੈ ਤੇ ਸਾਡਾ ਸਾਰਿਆਂ ਦਾ ਫਰਜ ਹੈ ਇਸ ਮੁਹਿੰਮ ਵਿਚ ਸਰਕਾਰ ਨਾਲ ਹਰ ਤਰਾਂ ਦਾ ਸਹਿਯੋਗ ਕੀਤਾ ਜਾਵੇ ਤਾਂ ਕੇ ਤੰਦਰੁਸਤ ਪੰਜਾਬ ਤੇ ਤੰਦਰੁਸਤ ਭਾਰਤ ਦਾ ਸੁਪਨਾ ਪੂਰਾ ਹੋ ਸਕੇ।
ਸਫਾਈ ਮੁਹਿੰਮ ਦੌਰਾਨ ਡਾ ਮੁਲਤਾਨੀ ਤੇ ਸਾਥੀ ।