ਅੰਨੇ ਕਤਲ ਕੇਸ ਨੂੰ ਮੋਹਾਲੀ ਪੁਲਿਸ ਵੱਲੋਂ 48 ਘੰਟਿਆਂ ਅੰਦਰ ਹੱਲ
1 ਦੋਸ਼ੀ ਨੂੰ ਗ੍ਰਿਫਤਾਰ ਕਰਨ ਚ ਕੀਤੀ ਸਫਲਤਾ ਹਾਸਲ
ਐਸ.ਏ.ਐਸ ਨਗਰ {ਗੁਰਵਿੰਦਰ ਸਿੰਘ ਮੋਹਾਲੀ} ਪਿੰਡ ਛੱਤ ਵਿਖੇ ਮਿਤੀ 08./09.07.2019 ਦੀ ਦਰਮਿਆਨੀ ਰਾਤ ਨੂੰ ਫਾਰਮ ਹਾਊਸ ਪਰ 02 ਵਿਅਕਤੀਆਂ ਦੇ ਹੋਏ ਅੰਨੇ ਕਤਲ ਕੇਸ ਨੂੰ ਮੋਹਾਲੀ ਪੁਲਿਸ ਵੱਲੋਂ 48 ਘੰਟਿਆਂ ਅੰਦਰ ਟਰੇਸ ਕਰਕੇ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਲਾ ਪੁਲਿਸ ਮੁੱਖੀ ਹਰਚਰਨ ਸਿੰਘ ਭੁੱਲਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 09.07.2019 ਨੂੰ ਸੁਭਾ ਰਾਜੇਸ਼ ਖਾਨ ਵਾਸੀ ਪਿੰਡ ਛੱਤ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਪਿਤਾ ਫਜਲਦੀਨ ਪੁੱਤਰ ਕਰੀਮੂਦੀਨ ਉਮਰ ਕਰੀਬ 62 ਸਾਲ ਜੋ ਕਿ ਆਰ.ਐਮ. ਸਿੰਗਲਾ ਦੇ ਫਾਰਮ ਹਾਉੂਸ ਜੋ ਕਿ ਛੱਤ ਪਿੰਡ ਦੀ ਹੱਦ ਵਿੱਚ ਪੈਦਾ ਹੈ, ਵਿਖੇ ਚੌਕੀਦਾਰੀ ਕਰਦਾ ਸੀḩ ਇਸ ਫਾਰਮ ਹਾਊਸ ਦੇ ਨੇੜੇ ਹੀ ਇਕਬਾਲ ਸਿੰਘ ਵਾਸੀ ਪਿੰਡ ਛੱਤ ਦੀ ਜਮੀਨ ਹੈ, ਜੋ ਰਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਨਰਾਇਣਗੜ੍ਹ ਝੂੰਗੀਆਂ ਨੇ ਠੇਕੇ ਪਰ ਲਈ ਹੋਈ ਹੈḩ ਜਿਥੇ ਉਸ ਨੇ ਮੱਝਾਂ ਤੇ ਗਾਵਾਂ ਰੱਖੀਆਂ ਹੋਈਆਂ ਹਨ ਅਤੇ ਅਜੇ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਪਿੰਡ ਰਾਘਵਪੁਰ ਥਾਣਾ ਮੀਨਾਪੁਰ ਜਿਲਾ ਮੁਜੱਫਰਪੁਰ (ਬਿਹਾਰ) ਉਮਰ ਕਰੀਬ 32 ਸਾਲ ਨੂੰ ਨੌਕਰ ਰੱਖਿਆ ਹੋਇਆ ਹੈ, ਜਿਸ ਕੋਲ ਮੁਦੱਈ ਦਾ ਪਿਤਾ ਅਕਸਰ ਗੱਲਾਂ-ਬਾਤਾਂ ਕਰਨ ਜਾਂ ਮੋਟਰ ਤੋਂ ਪਾਣੀ ਲੈਣ ਚਲਿਆ ਜਾਂਦਾ ਸੀḩ ਮਿਤੀ 09.07.19 ਨੂੰ ਜਦੋਂ ਸੁਭਾ ਮੁਦੱਈ ਉਸ ਦੇ ਪਿਤਾ ਫਜਲਦੀਨ ਲਈ ਫਾਰਮ ਹਾਊਸ ਪਰ ਚਾਹ ਲੈ ਕੇ ਗਿਆ ਤਾਂ ਉਸ ਦੇ ਪਿਤਾ ਦੀ ਖੂਨ ਨਾਲ ਲੱਥਪੱਥ ਲਾਸ਼ ਇਕਬਾਲ ਸਿੰਘ ਦੀ ਮੋਟਰ ਦੇ ਨੇੜੇ ਪਈ ਸੀ ਅਤੇ ਅਜੇ ਕੁਮਾਰ ਦੀ ਲਾਸ਼ ਵੀ ਇਸ ਮੋਟਰ ਦੇ ਨੇੜੇ ਮੰਜੇ ਪਰ ਖੂਨ ਨਾਲ ਲੱਥਪੱਥ ਪਈ ਸੀḩ ਜਿਨ੍ਹਾਂ ਨੂੰ ਕੋਈ ਨਾ ਮਾਲੂਮ ਦੋਸੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀḩ ਮੁਦੱਈ ਰਾਜੇਸ਼ ਖਾਨ ਦੇ ਬਿਆਨ ਪਰ ਮੁਕੱਦਮਾ ਨੰਬਰ 237 ਮਿਤੀ 09.07.19 ਅ/ਧ 302,34 ਹਿੰ:ਦੰ: ਥਾਣਾ ਜੀਰਕਪੁਰ ਬਰਖਿਲਾਫ ਨਾ ਮਾਲੂਮ ਦੋਸ਼ੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸ਼੍ਰ: ਭੁੱਲਰ ਨੇ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਦੋਹਰੇ ਅੰਨੇ ਕਤਲ ਕੇਸ ਦੇ ਹਾਲਾਤਾਂ ਦਾ ਮੌਕਾ ਪਰ ਨਿਰੀਖਣ ਕਰਨ ਉਪਰੰਤ ਇਸ ਕੇਸ ਨੂੰ ਜਲਦੀ ਹੱਲ ਕਰਨ ਲਈ ਮੁਕੱਦਮਾ ਦੀ ਤਫਤੀਸ਼ ਵੱਖ-ਵੱਖ ਥਿਊਰੀਆਂ ਦੇ ਆਧਾਰਿਤ ਕਰਨ ਵਾਸਤੇ ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ. ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਮੋਹਾਲੀ ਦੀ ਅਗਵਾਈ ਹੇਠ ਸ੍ਰੀ ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀ. (ਇਨਵੈਸਟੀਗੇਸ਼ਨ) ਮੋਹਾਲੀ, ਸ੍ਰੀ ਗੁਰਬਖਸ਼ੀਸ਼ ਸਿੰਘ ਡੀ.ਐਸ.ਪੀ. ਸਰਕਲ ਡੇਰਾਬਸੀ, ਇੰਸਪੈਕਟਰ ਸਤਵੰਤ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ, ਇੰਸਪੈਕਟਰ ਗੁਰਚਰਨ ਸਿੰਘ ਮੁੱਖ ਅਫਸਰ ਥਾਣਾ ਜੀਰਕਪੁਰ ਅਤੇ ਇੰਸਪੈਕਟਰ ਜੋਗਿੰਦਰ ਸਿੰਘ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਡਿਊਟੀ ਲਗਾਈ ਗਈḩ ਇਸ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਵੱਖ-ਵੱਖ ਥਿਊਰੀਆਂ ਦੇ ਆਧਾਰਿਤ ਤਫਤੀਸ਼ ਕੀਤੀ ਗਈ, ਜਿਸ ਦੌਰਾਨ ਇਹ ਤਫਤੀਸ਼ੀ ਟੀਮ ਅਸਲ ਦੋਸ਼ੀ ਤੱਕ ਪਹੁੰਚਣ ਵਿੱਚ ਕਾਮਯਾਬ ਹੋਈ ਅਤੇ ਇਸ ਮੁਕੱਦਮਾ ਵਿੱਚ ਅਸ਼ੋਕ ਕੁਮਾਰ ਪੁੱਤਰ ਰਾਮ ਪ੍ਕਾਸ਼ ਪਾਸਵਾਨ ਵਾਸੀ ਪਿੰਡ ਸਕਰਵਿਹਾਰ ਥਾਣਾ ਸਮਸਤੀਪੁਰ ਜਿਲਾ ਸਮਸਤੀਪੁਰ (ਬਿਹਾਰ) ਹਾਲ ਵਾਸੀ ਮੋਟਰ ਪਰਮਜੀਤ ਸਿੰਘ ਪੁੱਤਰ ਰੁਲਦਾ ਰਾਮ ਵਾਸੀ ਪਿੰਡ ਛੱਤ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਅਤੇ ਇਸ ਦੋਹਰੇ ਕਤਲ ਕਾਂਡ ਦੇ ਸਾਥੀ ਦੋਸ਼ੀਆਂ ਸੰਤੋਸ਼ ਕੁਮਾਰ, ਸੂਰਜ ਕੁਮਾਰ, ਕ੍ਰਿਸ ਪੁੱਤਰਾਨ ਰਾਮਜਤਿਨ ਪਾਸਵਾਨ ਵਾਸੀ ਵਾਰਡ ਨੰਬਰ 5 ਪੰਚਪਰ ਰਸੇੜਾ ਜਿਲਾ ਸਮਸਤੀਪੁਰ (ਬਿਹਾਰ) ਦੀ ਗ੍ਰਿਫਤਾਰੀ ਲਈ ਪੁਲਿਸ ਪਾਰਟੀਆਂ ਬਿਹਾਰ ਲਈ ਰਵਾਨਾ ਕੀਤੀਆਂ ਗਈਆਂ ਹਨ, ਜਿਨ੍ਹਾਂ ਨੁੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਗ੍ਰਿਫਤਾਰ ਕੀਤੇ ਗਏ ਦੋਸ਼ੀ ਅਸ਼ੋਕ ਕੁਮਾਰ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਦੀ ਘਰਵਾਲੀ ਨਾਲ ਮ੍ਰਿਤਕ ਅਜੇ ਕੁਮਾਰ ਦੇ ਨਜਾਇਜ ਸਬੰਧ ਸਨ, ਜਿਸ ਨੂੰ ਉਸ ਨੇ ਇਥੋ ਜਾਣ ਲਈ ਕਿਹਾ ਸੀ, ਪ੍ਰੰਤੂ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਸੀḩ ਜਿਸ ਕਰਕੇ ਉਸ ਨੇ ਆਪਣੇ ਭਾਣਜਿਆ ਨਾਲ ਸਲਾਹ-ਮਸ਼ਵਰਾ ਕਰਕੇ ਅਣਖ ਦੀ ਖਾਤਰ ਮਿਤੀ 08./09.07.2019 ਦੀ ਦਰਮਿਆਨੀ ਰਾਤ ਨੂੰ ਅਜੇ ਕੁਮਾਰ ਦਾ ਕਤਲ ਕਰ ਦਿੱਤਾ ਸੀ, ਵਾਰਦਾਤ ਦੌਰਾਨ ਕੁੱਤੇ ਭੌਕਣ ਦੀ ਆਵਾਜ ਸੁਣ ਕੇ ਜਦੋਂ ਫਜਲਦੀਨ ਨੇ ਨੇੜੇ ਆ ਕੇ ਲਲਕਾਰਾ ਮਾਰਿਆ ਤਾਂ ਉਸ ਦੇ ਭਾਣਜੇ ਕ੍ਰਿਸ਼ ਨੇ ਫਜਲਦੀਨ ਨੂੰ ਜੱਫਾ ਮਾਰ ਕੇ ਧਰਤੀ ਪਰ ਸੁਟ ਲਿਆ ਅਤੇ ਉਸ ਦੇ ਸਿਰ ਵਿੱਚ ਇੱਟਾਂ ਮਾਰ ਕੇ ਉਸ ਦਾ ਵੀ ਕਤਲ ਕਰ ਦਿੱਤਾ ਸੀḩ ਦੋਸ਼ੀ ਅਸ਼ੋਕ ਕੁਮਾਰ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁਕੱਦਮਾ ਦੀ ਤਫਤੀਸ਼ ਜਾਰੀ ਹੈ