ਢਕੌਲੀ ਪੁਲਿਸ ਵੱਲੋਂ ਦੁਕਾਨਾਂ ਚੋਂ ਸਾਮਾਨ ਚੋਰੀ ਕਰਨ ਵਾਲਾ ਕਾਬੂ
ਮੋਹਾਲੀ, ਐੱਸ ਏ ਐੱਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)
ਥਾਣਾ ਪੁਲਿਸ ਨੇ ਇਕ ਚੋਰ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਹੈ। ਥਾਣਾ ਢਕੋਲੀ ਦੀ ਸਬ-ਇੰਸਪੈਕਟਰ ਸੰਦੀਪ ਕੌਰ ਨੇ ਦੱਸਿਆ ਕਿ ਏ.ਐੱਸ.ਆਈ. ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇਵੜੇ ਐੱਮ.ਆਰ.ਐੱਫ ਚੌਂਕ ਕੋਲ ਗਸ਼ਤ ਦੌਰਾਨ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਪੰਚਮ ਮੰਡਲ ਪੁੱਤਰ ਮਾਣਕ ਲਾਲ ਮੰਡਲ ਵਾਸੀ ਪਿੰਡ ਸ਼ਾਹਪੁਰ ਥਾਣਾ ਛਾਤਾਪੁਰ ਜ਼ਿਲਾ ਸੈਂਪਲਾ (ਬਿਹਾਰ) ਹਾਲ ਵਾਸੀ ਪਿੰਡ ਕਿਸ਼ਨਪੁਰਾ ਜਿਲਾ ਮੋਹਾਲੀ ਜ਼ੀਰਕਪੁਰ ਦੇ ਏਰੀਆ ਦੀਆਂ ਦੁਕਾਨਾਂ ਵਿੱਚੋਂ ਇਲੈਕਟ੍ਰੀਕਲ ਦਾ ਸਾਮਾਨ ਚੋਰੀ ਕਰਦਾ ਹੈ ਅਤੇ ਚੋਰੀ ਕੀਤਾ ਸਮਾਨ ਨੇੜੇ ਤੇੜੇ ਹੋਰ ਥਾਵਾਂ ਤੇ ਜਾ ਕੇ ਸਸਤੇ ਮੁੱਲ ਤੇ ਵੇਚਦਾ ਹੈ। ਅੱਜ ਵੀ ਉਹ ਚੋਰੀ ਦਾ ਸਾਮਾਨ ਆਪਣੇ ਆਟੋ ਨੰਬਰ ਪੀ.ਬੀ. -65 ਟੀ 2019 ਰਾਹੀਂ ਜ਼ੀਰਕਪੁਰ ਸਾਈਡ ਤੋਂ ਢਕੋਲੀ ਏਰੀਆ ਵਿਚ ਵੇਚਣ ਲਈ ਜਾ ਰਿਹਾ ਹੈ। ਪੁਲਿਸ ਨੇ ਆਟੋ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਫਿਲਿਪਸ ਕੰਪਨੀ ਦੇ 600 ਬਲਬ , ਪਲੱਗ ਐਲ. ਈ. ਡੀ. ਲੈਂਪ 48 ਪੀਸ, ਟਿਊਬ ਲਾਇਨ 60 ਪੀਸ ਅਤੇ ਲੈਡ ਡਾਊਨ ਲਾਈਟ 12 ਪੀਸ ਬਰਾਮਦ ਕੀਤੇ ਗਏ। ਮੁਲਜ਼ਮ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।