ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ 22 ਨੂੰ
ਨਿਕੰਮੀ ਸਰਕਾਰ ਨੂੰ ਲੋਕ ਹਿੱਤ ਵਿੱਚ ਚੰਗੀਆਂ ਨੀਤੀਆਂ ਬਣਾਉਣ ਲਈ ਮਜਬੂਰ ਕਰਾਂਗੇ - ਬਾਜਵਾ
ਸਂਗਰੂਰ 16 ਜੁਲਾਈ { ਬਿਊਰੋ } ਪੰਜਾਬ ਏਕਤਾ ਪਾਰਟੀ ਦੇ ਸੂਬਾ ਪ੍ਧਾਨ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ 22 ਜੁਲਾਈ ਨੂੰ ਚੰਡੀਗੜ ਸਥਿਤ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨਾਲ 2017 ਵਿੱਚ ਕੀਤੇ ਸਾਰੇ ਵਾਅਦੇ ਯਾਦ ਕਰਾਵਾਂਗੇ ਅਤੇ ਪੰਜਾਬ ਦੀ ਨਿਕੰਮੀ ਸਰਕਾਰ ਨੂੰ ਲੋਕ ਹਿੱਤ ਵਿੱਚ ਚੰਗੀਆਂ ਨੀਤੀਆਂ ਬਣਾਉਣ ਲਈ ਮਜਬੂਰ ਕਰਾਂਗੇ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਪੰਜਾਬ ਏਕਤਾ ਪਾਰਟੀ ਦੇ ਸੰਗਰੂਰ ਤੋਂ ਜਿਲ੍ਹਾ ਪ੍ਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਰਾਜ ਅੰਦਰ ਬਿਜਲੀ ਦਾ ਬਿੱਲ ਪੂਰੇ ਭਾਰਤ ਦੇ ਸਾਰੇ ਰਾਜਾਂ ਨਾਲੋਂ ਵੱਧ ਵਸੂਲ ਕੀਤਾ ਜਾ ਰਿਹਾ ਹੈ ਜੋ ਕੇ ਸਰਾਸਰ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ ਅਤੇ ਹੁਣ ਇਹ ਧੱਕਾ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਾਜਵਾ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਰਕਾਰ ਨੇ 2017 ਵਿੱਚ ਕਿਤੇ ਵਾਅਦੇ ਜਲਦੀ ਪੂਰੇ ਨਾ ਕਿਤੇ ਤਾਂ ਪੂਰੇ ਪੰਜਾਬ ਵਿੱਚ ਸੰਘਰਸ਼ ਤੇਜ ਕਰਾਂਗੇ ਅਤੇ ਕਾਂਗਰਸ ਦੇ ਹਰ ਐੱਮ ਐੱਲ ਏ ਅਤੇ ਮੰਤਰੀਆਂ ਦਾ ਪਿੰਡ ਪਿੰਡ ਜਾ ਕੇ ਘਰਾਓ ਕੀਤਾ ਜਾਵੇਗਾ। ਹਰਪ੍ਰੀਤ ਸਿੰਘ ਬਾਜਵਾ ਨੇ ਦਸਿਆ ਕਿ 22 ਜੁਲਾਈ ਨੂੰ ਸੰਗਰੂਰ ਤੋਂ ਵੱਡਾ ਕਾਫਲਾ ਧਰਨੇ ਵਿੱਚ ਸ਼ਾਮਿਲ ਹੋਣ ਲਈ ਜਾਵੇਗਾ। ਇਸ ਸਮੇਂ ਉਹਨਾਂ ਨਾਲ ਕਾਮਰੇਡ ਮੇਵਾ ਸਿੰਘ, ਡਾ. ਸ਼ਮਿੰਦਰ ਸਿੱਧੂ, ਕੁਲਦੀਪ ਸਿੰਘ ਚਨਾਗਰਾ, ਜੋਰਾ ਸਿੰਘ ਮਾਝੀ, ਗ਼ਮਦੂਰ ਸਿੰਘ, ਮਾਸਟਰ ਰਾਜ ਕੁਮਾਰ, ਰਾਣਾ ਦੁੱਗਾਂ ਅਤੇ ਇਸ਼ਰ ਸਿੰਘ ਫੌਜੀ ਮਜੂਦ ਸਨ।
ਜਿਲਾ ਪ੍ਧਾਨ ਹਰਪ੍ਰੀਤ ਬਾਜਵਾ ਤੇ ਸਾਥੀ.