ਅਲਪਾਇਨ ਪਬਲਿਕ ਸਕੂਲ ਵਿਖੇ ਬੱਚਿਆਂ ਨੇ ਵਿਗਿਆਨ ਪ੍ਦਰਸ਼ਨੀ ਲਗਾਈ
ਸਾਇੰਸ ਮੇਲਿਆਂ ਦੌਰਾਨ ਬੱਚਿਆਂ ਨੂੰ ਮਿਲਦੀ ਹੈ ਭਰਭੂਰ ਜਾਣਕਾਰੀ :-ਮੈਡਮ ਅਰੋੜਾ
ਭਵਾਨੀਗੜ, 17 ਜੁਲਾਈ (ਗੁਰਵਿੰਦਰ ਸਿੰਘ)- ਅਲਪਾਇਨ ਪਬਲਿਕ ਸਕੂਲ ਭਵਾਨੀਗੜ ਵਿਖੇ ਵਿਦਿਆਰਥੀਆਂ ਵੱਲੋਂ ਸਾਇੰਸ ਵਿਸ਼ੇ ਪ੍ਤੀ ਰੁਚੀ ਪੈਦਾ ਕਰਨ ਦੇ ਮੰਤਵ ਨਾਲ ਸਾਇੰਸ ਵਿਸ਼ੇ ਨਾਲ ਸਬੰਧਤ ਪ੍ਦਰਸ਼ਨੀ ਲਗਾਈ ਗਈ। ਇਸ ਪ੍ਦਰਸ਼ਨੀ ਵਿੱਚ ਪਵਨ ਚੱਕੀ, ਜਵਾਲਾਮੁਖੀ, ਮੀੰਹ ਦੇ ਪਾਣੀ ਨਾਲ ਸਿੰਚਾਈ ਕਰਨੀ ਆਦਿ ਵਿਸ਼ਿਆਂ ਨਾਲ ਸਬੰਧਤ ਮਾਡਲ ਬਣਾਏ ਗਏ। ਸਕੂਲ ਮੈਨੇਜਮੈੰਟ ਕਮੇਟੀ ਅਤੇ ਸਕੂਲ ਪ੍ਰਿੰਸੀਪਲ ਰੋਮਾ ਅਰੋੜਾ ਨੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਮਾਡਲ ਤਿਆਰ ਕਰਨ ਵਾਲੇ ਬੱਚਿਆਂ ਦੀ ਸ਼ਲਾਘਾ ਕੀਤੀ ਅਤੇ ਹੋਰ ਬੱਚਿਆਂ ਨੂੰ ਇਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ। ਪ੍ਰਿੰਸੀਪਲ ਰੋਮਾ ਅਰੋੜਾ ਨੇ ਕਿਹਾ ਕਿ ਸਕੂਲ ਵਿੱਚ ਇਸ ਤਰ੍ਹਾਂ ਦੀ ਪ੍ਦਰਸ਼ਨੀਆਂ ਦਾ ਮੁੱਖ ਮੰਤਵ ਬੱਚਿਆਂ ਅੰਦਰ ਛੁੱਪੀ ਪ੍ਰਤਿਭਾ ਬਾਹਰ ਕੱਢ ਕੇ ਦੇਸ਼ ਦੀ ਤਕਨੀਕੀ ਉਨੱਤੀ ਵਿੱਚ ਯੋਗਦਾਨ ਪਾਉਣਾ ਹੈ। ਜੇਕਰ ਬੱਚੇ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਤਾਂ ਉਹਨਾਂ ਦੇ ਉੱਜਵਲ ਭੱਵਿਖ ਦੇ ਨਾਲ ਨਾਲ ਦੇਸ਼ ਦੀ ਉਨਤੀ ਵੀ ਨਿਸ਼ਚਿਤ ਹੈ। ਸਾਇੰਸ ਪ੍ਦਰਸ਼ਨੀ ਦੌਰਾਨ ਬੱਚਿਆਂ ਨੂੰ ਜੱਜਾਂ ਵੱਲੋਂ ਮਾਡਲਾਂ ਨਾਲ ਸਬੰਧਤ ਪ੍ਰਸ਼ਨ ਵੀ ਪੁੱਛੇ ਗਏ ਤੇ ਬੱਚਿਆਂ ਤੋਂ ਉਨ੍ਹਾਂ ਦੇ ਕੰਮ ਕਰਨ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ। ਪ੍ਦਰਸ਼ਨੀ ਦੌਰਾਨ ਵਧੀਆ ਕਾਰਜਗੁਜਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਪ੍ਬੰਧਕ ਹਰਮੀਤ ਸਿੰਘ ਗਰੇਵਾਲ ਵੀ ਵਿਸ਼ੇਸ਼ ਰੂਪ ਵਿੱਚ ਹਾਜਰ ਰਹੇ।
ਪ੍ਦਰਸ਼ਨੀ ਦੌਰਾਨ ਮਾਡਲ ਪੇਸ਼ ਕਰਦੇਵਿਦਿਆਰਥੀ ।