ਸਿਆਸਤ ਦੇ ਨਾਲ ਸਮਾਜ ਸੇਵਾ ਨੂੰ ਸਮਰਪਿਤ ਕੁਲਦੀਪ ਕੌਰ ਕੰਗ
ਸ਼ਹਿਰ ਦੇ ਵਿਕਾਸ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਹਾਂ ਤਿਆਰ :- ਕੰਗ
ਐਸ ਏ ਐਸ ਨਗਰ, 18 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ ) ਇਸ ਦੁਨੀਆਂ ਵਿਚ ਅਜਿਹੇ ਇਨਸਾਨ ਵਿਰਲੇ ਹੁੰਦੇ ਹਨ, ਜੋ ਕਿ ਆਪਣਾ ਸਾਰਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕਰ ਦਿੰਦੇ ਹਨ, ਅਜਿਹੇ ਇਨਸਾਨਾਂ ਵਿਚ ਹੀ ਸ਼ੁਮਾਰ ਹਨ ਬੀਬੀ ਕੁਲਦੀਪ ਕੌਰ ਕੰਗ। ਬੀਬੀ ਕੁਲਦੀਪ ਕੌਰ ਕੰਗ ਜਿਥੇ ਨਗਰ ਨਿਗਮ ਮੋਹਾਲੀ ਦੇ ਕੌਂਸਲਰ ਹਨ, ਉਥੇ ਇਸਤਰੀ ਅਕਾਲੀ ਦਲ ਜ਼ਿਲਾ ਮੋਹਾਲੀ ਦੇ ਵੀ ਪ੍ਧਾਨ ਹਨ। ਸਮਾਜ ਸੇਵੀ ਪਰਿਵਾਰਕ ਪਿਛੋਕੜ ਵਾਲੇ ਅਤੇ ਖੁਦ ਵੀ ਵੱਡੀ ਸਮਾਜ ਸੇਵਕਾ ਬੀਬੀ ਕੁਲਦੀਪ ਕੌਰ ਕੰਗ ਨੂੰ ਅੱਜ ਮੋਹਾਲੀ ਜ਼ਿਲੇ ਦਾ ਬੱਚਾ ਬੱਚਾ ਜਾਣਦਾ ਹੈ। ਭਾਵੇਂ ਕਿ ਉਹ ਰਾਜਸੀ ਖੇਤਰ ਵਿਚ ਵੀ ਸਰਗਰਮ ਹਨ ਪਰ ਉਹਨਾਂ ਨੇ ਹਮੇਸ਼ਾ ਸਮਾਜ ਸੇਵਾ ਨੂੰ ਮੁੱਖ ਰਖਿਆ। ਉਹਨਾਂ ਦਾ ਕਹਿਣਾ ਹੈ ਕਿ ਉਹ ਰਾਜਨੀਤੀ ਵਿੱਚ ਵੀ ਸੇਵਾ ਲਈ ਹੀ ਆਏ ਹਨ, ਇਸੇ ਕਾਰਨ ਉਹਨਾਂ ਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ। ਉਹਨਾਂ ਨੂੰ ਪਾਰਟੀ ਵਲੋਂ ਜੋ ਜਿੰਮੇਵਾਰੀ ਸੌਂਪੀ ਜਾਂਦੀ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਹਰ ਤਰਾਂ ਦੀਆਂ ਚੋਣਾਂ ਮੌਕੇ ਬੀਬੀ ਕੰਗ ਪਾਰਟੀ ਵਲੋਂ ਲਗਾਈ ਗਈ ਜਿੰਮੇਵਾਰੀ ਪੂਰੀ ਤਰਾਂ ਨਿਭਾਉਂਦੇ ਹਨ ਅਤੇ ਪਾਰਟੀ ਦੀ ਚੜ•ਦੀਕਲਾ ਲਈ ਦਿਨ ਰਾਤ ਇਕ ਕਰ ਦਿੰਦੇ ਹਨ। ਇਸਦੇ ਨਾਲ ਉਹ ਸਮਾਜ ਸੇਵਾ ਵਿਚ ਵੀ ਸਰਗਰਮੀਆਂ ਜਾਰੀ ਰਖਦੇ ਹਨ। ਬੀਬੀ ਕੰਗ ਦਾ ਮੋਹਾਲੀ ਜਿਲੇ ਦੇ ਸਮਾਜ ਸੇਵੀਆਂ ਵਿੱਚ ਉਘਾ ਨਾਂਅ ਹੈ। ਬੀਬੀ ਕੰਗ ਨੇ ਹਮੇਸ਼ਾ ਲੋੜਵੰਦਾਂ ਲਈ ਆਪਣੇ ਘਰ ਦੇ ਦਰਵਾਜ਼ੇ ਖੁਲੇ ਰਖੇ ਹਨ। ਬੀਬੀ ਕੰਗ ਹਮੇਸ਼ਾ ਬਿਨਾ ਕਿਸੇ ਵਿਤਕਰੇ ਦੇ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿੰਦੇ ਹਨ। ਕੋਈ ਵੀ ਲੋੜਵੰਦ ਵਿਅਕਤੀ ਕਿਸੇ ਵੀ ਸਮੇਂ ਉਹਨਾਂ ਤੋਂ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਬੀਬੀ ਕੰਗ ਦੇ ਘਰ ਦੇ ਦਰਵਾਜੇ ਤੋਂ ਕਦੇ ਵੀ ਕੋਈ ਲੋੜਵੰਦ ਨਿਰਾਸ਼ ਨਹੀਂ ਗਿਆ। ਬੀਬੀ ਕੰਗ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਲਈ ਆਪਣੇ ਪਰਿਵਾਰ ਸਮੇਤ ਤਿਆਰ ਰਹਿੰਦੇ ਹਨ। ਬੀਬੀ ਕੰਗ ਦੇ ਯਤਨਾਂ ਸਦਕਾ ਅਨੇਕਾਂ ਲੋੜਵੰਦਾਂ ਦੀ ਭਲਾਈ ਲਈ ਵੱਖ ਵੱਖ ਸੰਸਥਾਵਾਂ ਵਲੋਂ ਉਪਰਾਲੇ ਕੀਤੇ ਗਏ ਹਨ, ਤਾਂ ਕਿ ਇਹਨਾਂ ਲੋੜਵੰਦਾਂ ਲਈ ਰੋਟੀ ਅਤੇ ਰਿਹਾਇਸ਼ ਦਾ ਪ੍ਬੰਧ ਹੋ ਸਕੇ। ਇਸ ਤੋਂ ਇਲਾਵਾ ਬੀਬੀ ਕੰਗ ਨੇ ਆਪਣੇ ਇਲਾਕੇ ਦੇ ਵਸਨੀਕਾਂ ਦੀਆਂ ਹਰ ਸਮਸਿਆਵਾਂ ਕੌਂਸਲਰ ਹੋਣ ਦੇ ਨਾਤੇ ਨਗਰ ਨਿਗਮ ਮੋਹਾਲੀ ਦੀਆਂ ਮੀਟਿੰਗਾਂ ਵਿਚ ਉਠਾਈਆਂ ਹਨ। ਬੀਬੀ ਕੰਗ ਵਲੋਂ ਕੌਂਸਲਰ ਹੋਣ ਦੇ ਨਾਤੇ ਆਪਣੇ ਵਾਰਡ ਦੇ ਵਿਕਾਸ ਲਈ ਅਨੇਕਾਂ ਉਪਰਾਲੇ ਕੀਤੇ ਗਏ ਹਨ, ਬੀਬੀ ਕੰਗ ਦੇ ਯਤਨਾਂ ਕਾਰਨ ਉਹਨਾਂ ਦੇ ਵਾਰਡ ਵਿਚ ਅਨੇਕਾਂ ਵਿਕਾਸ ਕੰਮ ਹੋ ਚੁਕੇ ਹਨ। ਬੀਬੀ ਕੰਗ ਆਪਣੇ ਵਾਰਡ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉਪਰ ਹਲ ਕਰਵਾਉਂਦੇ ਹਨ।
ਅੱਜ ਸਮਾਜ ਨੂੰ ਬੀਬੀ ਕੁਲਦੀਪ ਕੌਰ ਕੰਗ ਵਰਗੇ ਸਮਾਜ ਸੇਵਕਾਂ ਦੀ ਲੋੜ ਹੈ, ਜੋ ਕਿ ਪੂਰੀ ਤਰਾਂ ਸਮਾਜ ਸੇਵਾ ਨੂੰ ਸਮਰਪਿਤ ਹਨ।
ਕੌਂਸਲਰ ਅਤੇ ਇਸਤਰੀ ਅਕਾਲੀ ਦਲ ਜ਼ਿਲਾ ਮੋਹਾਲੀ ਦੇ ਪ੍ਧਾਨ ਕੁਲਦੀਪ ਕੌਰ ਕੰਗ.