ਮਹਾਤਮਾ ਗਾਂਧੀ ਸਰਬੱਤ ਯੋਜਨਾ ਤਹਿਤ ਭਵਾਨੀਗੜ ਵਿਖੇ ਕੈਂਪ
ਕੈਂਪ ਦੌਰਾਨ 1157 ਲਾਭਪਾਤਰੀਆਂ ਦੇ ਬਿਨੈ ਪ੍ਰਾਪਤ
ਭਵਾਨੀਗੜ 21 ਜੁਲਾਈ (ਗੁਰਵਿੰਦਰ ਸਿੰਘ) ਮਹਾਤਮਾ ਗਾਂਧੀ ਸਰਬੱਤ ਯੋਜਨਾ ਤਹਿਤ ਅੱਜ ਭਵਾਨੀਗੜ੍ਹ ਦੇ ਬਲਿਆਲ ਰੋਡ ਤੇ ਗੁਰਦੁਆਰਾ ਸਾਹਿਬ ਵਿਖੇ ਇਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਜ਼ੁਰਗਾਂ ਦੇ ਬੁਢਾਪਾ ਪੈਨਸ਼ਨ ਬੱਸ ਪਾਸ ਅਤੇ ਅੰਗਹੀਣ ਵਿਅਕਤੀਆਂ ਦੇ ਸਰਟੀਫਿਕੇਟ ਬਣਾਏ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਮਨਦੀਪ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੈਂਪ ਦੌਰਾਨ ਹੈਂਡੀਕੈਪਟ ਵਿਅਕਤੀਆਂ ਦੇ ਸਰਟੀਫਿਕੇਟ ਦੇ ਫਾਰਮ ਭਰੇ ਗਏ ਇਸ ਤੋਂ ਇਲਾਵਾ ਸਮਾਰਟ ਕਾਰਡ ਬੁਢਾਪਾ ਪੈਨਸ਼ਨ ਬੱਸ ਪਾਸ ਅਤੇ ਬਜ਼ੁਰਗਾਂ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਹੂਲਤਾਂ ਦੇ ਫਾਰਮ ਭਰੇ ਗਏ ਇਸ ਸਬੰਧੀ .ਐਸ ਡੀ ਐਮ ਸ੍ਰੀ ਮਹਿੰਦਰੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਘਨਸਅਿਾਮ ਥੋਰੀ ਦੀ ਅਗਵਾਈ ਹੇਠ ਪਿਛਲੇ ਮਹੀਨਿਆਂ ਦੌਰਾਨ ਜਿਲ੍ਹੇ ਵਿੱਚ ਵੱਖ ਵੱਖ ਥਾਈਂ ਆਯੋਜਿਤ ਕੀਤੇ ਗਏ ਅਜਿਹੇ ਕੈਂਪਾਂ ਤਹਿਤ ਯੋਗ ਪਾਏ ਗਏ 48 ਹਜ਼ਾਰ ਤੋਂ ਵੱਧ ਬਿਨੈਕਾਰਾਂ ਨੂੰ ਲਾਭ ਪ੍ਰਦਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਸਰਕਾਰ ਦੀ ਇਸ ਲੋਕਪੱਖੀ ਯੋਜਨਾ ਬਾਰੇ ਹੋਰਾਂ ਨੂੰ ਵੀ ਜਾਗਰੂਕ ਕਰਨ। ਐਸ.ਡੀ.ਐਮ ਮਹਿੰਦਰੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਲਗਾਏ ਗਏ ਕੈਂਪ ਦੌਰਾਨ ਕੁਲ 1157 ਬਿਨੈ ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚੋਂ ਯੋਗ ਬਿਨੈਕਾਰਾਂ ਨੂੰ ਬਣਦਾ ਲਾਭ ਦੇਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਜਿਹੜੇ ਬਿਨੈ ਪੱਤ ਪ੍ਰਾਪਤ ਕੀਤੇ ਗਏ ਹਨ ਉਨ੍ਹਾਂ ਦਾ ਨਿਪਟਾਰਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਇਸ ਮੌਕੇ ਵੱਖ ਵੱਖ ਵਾਰਡ ਦੇ ਕਾਂਗਰਸੀ ਆਗੂਆਂ ਵੱਲੋਂ ਆਪਣੇ ਆਪਣੇ ਵਾਰਡ ਦੇ ਬਜ਼ੁਰਗਾਂ ਦੇ ਫਾਰਮ ਭਰਦੇ ਦੇਖਿਆ ਗਿਆ ਇਸ ਮੌਕੇ ਗਿੰਨੀ ਕੱਦ .ਗੁਰਪ੍ਰੀਤ ਕੰਧੋਲਾ . ਪ੍ਰਦੀਪ ਕੱਦ ਵਰਿੰਦਰ ਪੰਨਵਾਂ ਰਾਂਝਾ ਸਿੰਘ ਖੇੜੀ ਚੰਦਵਾਂ ਦਰਸ਼ਨ ਦਾਸ ਜੱਜ ਸਰਪੰਚ.ਜਗਤਾਰ ਨਮਾਦਾ ਕੁਲਵਿੰਦਰ ਸਿੰਘ ਮਾਝਾ.ਬਲਵਿੰਦਰ ਸਿੰਘ ਪੂਨੀਆ.ਨਾਨਕ ਚੰਦ ਨਾਇਕ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ

Indo Canadian Post Indo Canadian Post