ਬਿਜਲੀ ਦੇ ਬਿੱਲਾਂ ਨੂੰ ਲੈ ਕੇ ਪੀਡੀਏ ਵੱਲੋਂ ਸੂਬਾ ਪੱਧਰੀ ਧਰਨਾ ਪਟਿਆਲਾ ਵਿਖੇ
ਹਰਪ੍ਰੀਤ ਬਾਜਵਾ ਦੀ ਅਗਵਾਈ ਚ ਪਟਿਆਲੇ ਧਰਨੇ ਲਈ ਹੋਏ ਰਵਾਨਾ
ਭਵਾਨੀਗੜ੍ 22 ਜੁਲਾਈ (ਗੁਰਵਿੰਦਰ ਸਿੰਘ) ਪੰਜਾਬ ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ।ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ।ਪੰਜਾਬ ਵਿੱਚ ਗੁੰਡਾਰਾਜ ਪੈਰ ਪਸਾਰ ਰਿਹਾ ਹੈ।ਸੂਬੇ ਵਿੱਚ ਬਿਜਲੀ ਦੇ ਬਿਲਾਂ ਦੀਆਂ ਕੀਮਤਾਂ ਇੰਨੀਆਂ ਵੱਧ ਚੁੱਕੀਆਂ ਹਨ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ।ਹਰ ਵਰਗ ਸਰਕਾਰ ਤੋਂ ਘੁਟਣ ਮਹਿਸੂਸ ਕਰ ਰਿਹਾ ਹੈ।ਇੱਥੋਂ ਪਤਾ ਲੱਗਦਾ ਹੈ ਕਿ ਵਿਰੋਧੀ ਧਿਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਅੰਦਰ ਖਾਤੇ ਕੈਪਟਨ ਸਰਕਾਰ ਨਾਲ ਗੱਠਜੋੜ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਅਨਾਜ ਮੰਡੀ ਭਵਾਨੀਗੜ੍ਹ ਤੋਂ ਕਾਫ਼ਲੇ ਸਮੇਤ ਪੰਜਾਬ ਰਾਜ ਬਿਜਲੀ ਬੋਰਡ (PSPCL) ਪਟਿਆਲਾ ਵਿਖੇ ਧਰਨੇ ਲਈ ਰਵਾਨਾ ਹੋਣ ਤੋਂ ਪਹਿਲਾਂ ਸਾਡੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਇਸ ਸਮੇਂ ਸ਼੍ਰੀ ਬਾਜਵਾ ਨੇ ਆਖਿਆ ਪੰਜਾਬ ਦੇ ਭਲੇ ਦੀ ਗੱਲ ਕਰਨ ਵਾਲਾ ਇੱਕੋ-ਇੱਕ ਨਿਧੜਕ ਆਗੂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ੍ਰ.ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਹਰ ਮੁੱਦਿਆਂ ਨੂੰ ਵੱਡੇ ਪੱਧਰ 'ਤੇ ਉਜਾਗਰ ਕਰ ਰਹੇ ਹਨ।ਚਾਹੇ ਉਹ ਪੁਲਿਸ ਅਫ਼ਸਰਾਂ ਨੂੰ ਉਮਰ ਕੈਦ ਵਿੱਚੋਂ ਕਲੀਨ ਚਿੱਟ ਦੇਣ ਦਾ ਹੋਵੇ,ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਜੋ ਕਿ ਰਾਜਸਥਾਨ ਅਤੇ ਹਰਿਆਣੇ ਨੂੰ ਮੁਫ਼ਤ ਪਾਣੀ ਦੇਣ ਦਾ ਅਤੇ ਸੂਬੇ ਵਿੱਚੋਂ ਵੱਖ-ਵੱਖ ਫੈਕਟਰੀਆਂ ਦਾ ਪਾਣੀ ਦਰਿਆਵਾਂ ਵਿੱਚ ਸੁੱਟਣ ਦਾ ਹੋਵੇ ਜਾਂ ਐੱਸ ਸੀ ਕੋਟੇ ਵਿੱਚ ਪੰਚਾਇਤੀ ਜ਼ਮੀਨਾਂ ਜਾਂ ਫਿਰ ਪ੍ਰੋਵੀਜ਼ਲ ਗਵਰਨਮੈਂਟ ਵੱਲੋਂ 1974 ਵਿੱਚ ਛੇ ਹਜ਼ਾਰ ਏਕੜ ਦਲਿਤ ਵਰਗਾਂ ਨੂੰ ਅਲਾਟ ਹੋਈ ਹੈ।ਪਿਛਲੇ ਸਮੇਂ ਵਿੱਚ ਕਾਂਗਰਸ ਸਰਕਾਰ ਦੇ ਗੁੰਡਿਆਂ ਨੇ ਅਤੇ ਜੋ ਇਸ ਜ਼ਮੀਨ 'ਤੇ ਰਜਵਾੜੇ ਕਾਬਜ਼ ਹਨ ਪ੍ਰਸ਼ਾਸਨ ਦੀ ਸਹਿ 'ਤੇ ਜੋ ਤਸੱਦਦ ਗਰੀਬਾਂ ਉੱਪਰ ਕੀਤੇ ਹਨ,ਇਹਨਾਂ ਸਾਰਿਆਂ ਦਾ ਹਿਸਾਬ ਲੈਣ ਲਈ ਪੰਜਾਬ ਏਕਤਾ ਪਾਰਟੀ, ਪੰਜਾਬ ਵਿੱਚ ਵੱਡਾ ਸੰਘਰਸ਼ ਜਾਰੀ ਰੱਖੇਗੀ ਅਤੇ ਕੁੰਭਕਰਨੀ ਨੀਂਦ ਸੁੱਤੀ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਪਾਈ ਪਾਈ ਦਾ ਹਿਸਾਬ ਲਵੇਗੀ। ਜੋ ਪੰਜਾਬ ਵਿੱਚ ਮਾਰੂ ਨਸ਼ਾ ਪੁਲਿਸ ਪ੍ਰਸ਼ਾਸਨ ਅਤੇ ਸਰਕਾਰੀ ਚੌਧਰੀਆਂ ਦੀ ਸਹਿ 'ਤੇ ਧੜੱਲੇ ਨਾਲ ਵਿਕ ਰਿਹਾ ਹੈ ਇਸ ਨੂੰ ਨੱਥ ਪਾਉਣ ਲਈ ਪਿੰਡਾਂ ਅਤੇ ਸ਼ਹਿਰ ਪੱਧਰ 'ਤੇ ਕਮੇਟੀਆਂ ਦਾ ਗਠਨ ਕਰੇਗੀ ਤਾਂ ਜੋ ਗਲਤ ਰਸਤੇ ਪਈ ਪੰਜਾਬ ਦੀ ਜਵਾਨੀ ਅਤੇ ਮਰ ਰਹੇ ਮਾਵਾਂ ਦੇ ਪੁੱਤਾਂ ਨੂੰ ਬਚਾਇਆ ਜਾ ਸਕੇ।ਇਸ ਸਮੇਂ ਉਨ੍ਹਾਂ ਨਾਲ ਸ਼ੇਰ ਸਿੰਘ ਤੋਲੇਵਾਲ, ਡਾ ਸ਼ਮਿੰਦਰ ਸਿੱਧੂ,ਯੂਥ ਪ੍ਰਧਾਨ ਰਾਜ ਸਿੰਘ ਖਾਲਸਾ, ਇਸ਼ਰ ਸਿੰਘ ਫੌਜੀ, ਗੁਰੀ ਮਾਨ ਧੂਰੀ, ਦੀਪ ਸੁਨਾਮ, ਕਾਮਰੇਡ ਮੇਵਾ ਸਿੰਘ, ਰਾਮ ਆਸਰਾ, ਗੁਰਪ੍ਰੀਤ ਸਿੰਘ ਘਰਾਚੋਂ, ਲਾਲੀ ਸਕਰੋਦੀ, ਰਾਜੂ ਕੁਠਾਲਾ ਅਤੇ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਿਲ ਸਨ।