ਝਨੇੜੀ ਤੋਂ ਲਾਪਤਾ ਬੱਚਾ ਪਰਿਵਾਰ ਨੂੰ ਮਿਲਿਆ
ਸਮੇਤ ਸਾਇਕਲ 'ਤੇ ਚਲਾ ਗਿਆ ਸੀ ਨੈਣਾ ਦੇਵੀ
ਭਵਾਨੀਗੜ੍ਹ, 28 ਜੁਲਾਈ (ਗੁਰਵਿੰਦਰ ਸਿੰਘ) -ਪਿਛਲੇ ਦਿਨੀਂ ਪਿੰਡ ਝਨੇੜੀ ਦਾ 13 ਸਾਲਾ ਕਰਨਵੀਰ ਸਿੰਘ ਜੋ 25 ਜੁਲਾਈ ਨੂੰ ਲਾਪਤਾ ਹੋ ਗਿਆ ਸੀ ਨੂੰ ਅੱਜ ਪਟਿਆਲਾ ਤੋਂ ਬਰਾਮਦ ਕਰ ਲਿਆ ਗਿਆ ਹੈ। ਬੱਚੇ ਦੇ ਸਹੀ ਸਲਾਮਤ ਘਰ ਪਰਤਣ ਨਾਲ ਬੱਚੇ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ। ਜਾਣਕਾਰੀ ਦਿੰਦਿਆਂ ਬਲਾਕ ਸਮਤੀ ਮੈਂਬਰ ਗੁਰਧਿਆਨ ਸਿੰਘ ਝਨੇੜੀ ਨੇ ਦੱਸਿਆ ਇਹ ਬੱਚਾ 25 ਜੁਲਾਈ ਨੂੰ ਸਾਈਕਲ ਰਾਹੀਂ ਘਰੋਂ ਸਕੂਲ ਗਿਆ ਸੀ ਪਰ ਸਕੂਲ ਜਾਣ ਦੀ ਬਜਾਏ ਕਰਨਵੀਰ ਸਿੰਘ ਸਾਈਕਲ ਰਾਹੀਂ ਮਾਤਾ ਨੈਣਾ ਦੇਵੀ ਚਲਾ ਗਿਆ, ਜਿਥੋਂ ਵਾਪਸੀ ਸਮੇਂ ਇਹ ਆਪਣੀ ਸਾਈਕਲ ਉਥੇ ਹੀ ਛੱਡ ਆਇਆ ਅਤੇ ਉਥੋਂ ਬੱਸ ਰਾਹੀਂ ਵਾਪਸ ਪਟਿਆਲਾ ਵਿਖੇ ਆ ਗਿਆ। ਇਸ ਸਬੰਧੀ ਚੋਕੀ ਘਰਾਚੋਂ ਦੇ ਇੰਚਾਰਜ ਐਸ ਆਈ ਬਲਜਿੰਦਰ ਸਿੰਘ ਨੇ ਦਸਿਆ ਕੇ ਬੱਚਾ ਸਕੂਲ ਜਾਣ ਦੀ ਬਜਾਏ ਸਾਇਕਿਲ ਤੇ ਹੀ ਨੈਣਾਂ ਦੇਵੀ ਚਲਾ ਗਇਆ ਜਿਸ ਦੀ ਗੁੰਮਸ਼ੁਦਾ ਦੀ ਰਿਪੋਰਟ ਓਹਨਾ ਕੋਲ ਆਈ ਅਤੇ ਓਹਨਾ ਆਪਣੇ ਪੱਧਰ ਦੇ ਹਰ ਐਂਗਲ ਤੋਂ ਜਾਂਚ ਕੀਤੀ ਤੇ ਜਾਂਚ ਦੌਰਾਨ ਹੀ ਜਦੋਂ ਬੱਚਾ ਅਨੰਦਪੁਰ ਸਾਹਿਬ ਤੋਂ ਬੱਸ ਬੈਠਣ ਲਗਾ ਤਾ ਬੱਸ ਕਨੇਕਟਰ ਦੇ ਪੁੱਛਣ ਤੇ ਬਚੇ ਨੇ ਆਪਣਾ ਪਿੰਡ ਝਨੇੜੀ ਦਸਿਆ ਤੇ ਉਸ ਕੰਡਕਟਰ ਨੇ ਆਪਣੇ ਜਾਣ ਪਛਾਣ ਵਾਲੇ ਝਨੇੜੀ ਪਿੰਡ ਦੇ ਕੰਡਕਟਰ ਨਾਲ ਗੱਲ ਬਾਤ ਕੀਤੀ ਤੇ ਬੱਚੇ ਬਾਰੇ ਦਸਿਆ ਉਪਰੰਤ ਬੱਸ ਪਟਿਆਲਾ ਪੁੱਜਣ ਤੇ ਪੁਲਿਸ ਅਧਿਕਾਰੀ ਅਤੇ ਪਿੰਡ ਦੇ ਮੋਹਤਬਰ ਬੰਦਿਆ ਬੱਚੇ ਨੂੰ ਭਵਾਨੀਗੜ ਲਿਆਂਦਾ । ਬੱਚੇ ਨੂੰ ਅੱਜ ਪਿੰਡ ਦੇ ਮੋਹਤਬਰ ਅਤੇ ਪੰਚਾਇਤ ਦੀ ਹਾਜਰੀ ਵਿਚ ਉਸ ਦੇ ਪਰਿਵਾਰ ਨੂੰ ਸੋਪ ਦਿੱਤਾ। ਇਸ ਮੌਕੇ ਇੰਚਾਰਜ ਬਲਜਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਗੁਮਰਾਹਕੂੰਨ ਪ੍ਚਾਰ ਤੋਂ ਬਚਿਆ ਜਾਵੇ ਅਤੇ ਸੋਸ਼ਲ ਮੀਡੀਆ ਤੇ ਆ ਰਹੀ ਹਰ ਖਬਰ ਦੀ ਪੱਕੀ ਪੁਸ਼ਟੀ ਹੋਣ ਤੋਂ ਬਾਅਦ ਸਬੰਧਤ ਥਾਣਾ ਨਾਲ ਹੀ ਸੰਪਰਕ ਕੀਤਾ ਜਾਵੇ ਕਉਕੇ ਕੁੱਝ ਲੋਕ ਬਿਨਾ ਕੁੱਜ ਜਾਣੇ ਗੁਮਰਾਹਕੂੰਨ ਪ੍ਚਾਰ ਨੂੰ ਹੀ ਸੱਚ ਮਨ ਕੇ ਅੱਗੇ ਭੇਜ ਦਿੰਦੇ ਹਨ ਜੋ ਗ਼ਲਤ ਸੰਦੇਸ਼ ਦਿੰਦਾ ਹੈ । ਬੱਚੇ ਨੂੰ ਪੰਚਾਇਤ ਦੀ ਮੌਜੂਦਗੀ ਵਿਚ ਬੱਚੇ ਦੇ ਦਾਦੇ ਦੇ ਹਵਾਲੇ ਕਰ ਦਿੱਤਾ ਗਿਆ। ਬੱਚੇ ਦੇ ਦਾਦੇ ਨੇ ਪਿੰਡ ਦੇ ਬੱਸ ਚਾਲਕ, ਪਿੰਡ ਦੀ ਪੰਚਾਇਤ ਅਤੇ ਪੁਲਸ ਦਾ ਬੱਚੇ ਨੂੰ ਲੱਭਣ ਦੀਆਂ ਕੀਤੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ।

Indo Canadian Post Indo Canadian Post