ਹੈਰੀਟੇਜ ਸਕੂਲ ਵਿਖੇ ‘ਟੈਲੇਂਟ ਹੰਟ' ਪ੍ਰੋਗਰਾਮ ਦਾ ਆਯੋਜਨ
ਬੱਚਿਆਂ ਨੇ ਦਿਖਾਏ ਕਲਾ ਦੇ ਜੌਹਰ
ਭਵਾਨੀਗੜ, 31 ਜੁਲਾਈ (ਗੁਰਵਿੰਦਰ ਸਿੰਘ)- ਬੱਚਿਆਂ ਅੰਦਰ ਲੁਕੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮਕਸਦ ਨਾਲ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਵਿਖੇ ਪ੍ਰਿੰਸੀਪਲ ਮੀਨੂ ਸੂਦ ਦੀ ਅਗਵਾਈ ਹੇਠ ‘ਟੈਲੇਂਟ ਹੰਟ' ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱਚ ਵਿਦਿਆਰਥੀਆਂ ਨੇ ਨ੍ਰਿਤ ਅਤੇ ਸੰਗੀਤ ਪੇਸ਼ ਕਰਕੇ ਵਾਹ ਵਾਹੀ ਖੱਟੀ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਉਹਨਾਂ ਦੀ ਪੇਸ਼ਕਾਰੀ ਅਨੁਸਾਰ ਵੱਖ ਵੱਖ ਸ਼ੇਣੀਆਂ ਲਈ ਸਨਮਾਨਿਤ ਕੀਤਾ ਗਿਆ। ਜਿਸ ਤਹਿਤ ਸੋਲੋ ਡਾਂਸ ਵਿੱਚ ਸ਼ੁਭਰੀਤ ਕੌਰ ਨੇ ਪਹਿਲਾ, ਭੂਮਿਕਾ ਨੇ ਦੂਜਾ ਅਤੇ ਜਸਲੀਨ ਕੌਰ ਨੇ ਤੀਜਾ ਸਥਾਨ ਇਸੇ ਤਰਾਂ ਡਿਓੂਟ ਡਾਂਸ ਵਿੱਚ ਜਸਮੀਤ ਕੌਰ ਤੇ ਹਰਪ੍ਰੀਤ ਕੌਰ ਨੇ ਪਹਿਲਾ, ਗੁਰੱਪ ਡਾਂਸ ਵਿੱਚ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਗੁਰਲੀਨ, ਨਿਸ਼ਾ, ਗੁਰਕੰਵਲਜੋਤ, ਮਹਿਕਪ੍ਰੀਤ ਨੇ ਪਹਿਲਾ, ਸੋਲੋ ਗਾਇਨ ਵਿੱਚ ਚੇਤਨ ਨੇ ਪਹਿਲਾ, ਬਬਨਪ੍ਰੀਤ ਕੌਰ ਤੇ ਕੌਸ਼ਵ ਨੇ ਦੂਜਾ ਅਤੇ ਨਵਜੋਤ ਕੌਰ ਨੇ ਤੀਜਾ ਅਤੇ ਡਿਓੂਟ ਗਾਇਨ ਵਿੱਚ ਅਰਸ਼ਦੀਪ ਤੇ ਅੰਸ਼ਦੀਪ ਨੇ ਪਹਿਲਾ ਸਥਾਨ ਹਾਸਲ ਕੀਤਾ ।ਸਕੂਲ ਪ੍ਰਬੰਧਕ ਅਨਿਲ ਮਿੱਤਲ, ਆਸ਼ਿਮਾ ਮਿੱਤਲ ਸਮੇਤ ਪ੍ਰਿੰਸੀਪਲ ਮੀਨੂ ਸੂਦ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪ੍ਸ਼ੰਸਾ ਕਰਦਿਆਂ ਉਹਨਾਂ ਨੂੰ ਟ੍ਰਾਫੀ ਤੇ ਸਰਟੀਫੀਕੇਟ ਨਾਲ ਸਨਮਾਨਿਤ ਕੀਤਾ ।ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰਸੀਪਲ ਸੂਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦਾ ਸਹਾਇਕ ਗਤੀਵਿਧੀਆਂ ਵਿੱਚ ਭਾਗ ਲੈਣਾ ਹੀ ਸਰਵਪੱਖੀ ਵਿਕਾਸ ਦੀ ਨਿਸ਼ਾਨੀ ਹੈ ਜਿਸ ਲਈ ਸਕੂਲ ਵਲੋਂ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ।
ਪ੍ਰੋਗਰਾਮ ਦੌਰਾਨ ਡਾਂਸ ਪੇਸ਼ ਕਰਦੇ ਬੱਚੇ ।