ਟੇਬਲ ਟੈਨਿਸ ਮੁਕਾਬਲਿਆਂ 'ਚ ਸਟੀਲਮੈਨਜ਼ ਪਬਲਿਕ ਸਕੂਲ ਦੇ ਖਿਡਾਰੀਆਂ ਮਾਰੀ ਬਾਜੀ
ਖਿਡਾਰੀਆਂ ਸ਼ਾਨਦਾਰ ਪ੍ਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ
ਭਵਾਨੀਗੜ, 7 ਅਗਸਤ (ਗੁਰਵਿੰਦਰ ਸਿੰਘ) ਸਟੀਲਮੈਨਜ਼ ਪਬਲਿਕ ਸਕੂਲ ਚੰਨੋਂ ਦੇ ਵਿਦਿਆਰਥੀਆਂ ਨੇ ਭਵਾਨੀਗੜ੍ ਵਿਖੇ ਆਯੋਜਿਤ ਜ਼ੋਨਲ ਖੇਡਾਂ ਦੀ ਸ਼ੁਰੂਅਾਤ 'ਚ ਅਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਅਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਦੇ ਨਾਲ ਇਲਾਕੇ ਵਿੱਚ ਸਕੂਲ ਦਾ ਨਾਮ ਵੀ ਚਮਕਾਇਆ। ਮੁਕਾਬਲਿਆਂ ਵਿੱਚ ਖਿਡਾਰੀਆਂ ਦਾ ਮਾਰਗ ਦਰਸ਼ਨ ਕਰਨ ਵਾਲੇ ਮੈਡਮ ਕੰਵਲਜੀਤ ਕੌਰ ਨੇ ਦੱਸਿਆ ਕਿ ਟੇਬਲ ਟੈਨਿਸ ਦੇ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਦੀ ਟੀਮ 'ਚ ਸੱਤਵੀਂ ਜਮਾਤ ਦੇ ਵਿਦਿਆਰਥੀ ਗੁਰਸੇਵਕ ਸਿੰਘ ਸੈਂਸਰਵਾਲ, ਹਰਸ਼ਦੀਪ ਸਿੰਘ ਰਣਬੀਰਪੁਰਾ, ਰਨਬੀਰ ਸਿੰਘ ਖੇੜੀ ਮੱਲਾਂ, ਜਸਕਰਨ ਸਿੰਘ ਭੇਡਪੁਰਾ, ਗੁਰਸੇਵਕ ਸਿੰਘ ਖੇੜੀ ਭੀਮਾ ਸ਼ਾਮਲ ਸਨ। ਟੀਮ ਦੀ ਸ਼ਾਨਦਾਰ ਜਿੱਤ 'ਤੇ ਖੁਸ਼ੀ ਜਤਾਉੰਦਿਆਂ ਸਕੂਲ ਦੀ ਪ੍ਰਿੰਸੀਪਲ ਅੰਜਲੀ ਗੌੜ ਨੇ ਵਿਦਿਆਰਥੀ ਖਿਡਾਰੀਆਂ ਤੇ ਉਨ੍ਹਾਂ ਮਾਪਿਆਂ ਸਮੇਤ ਸਟਾਫ਼ ਨੂੰ ਵਧਾਈ ਦਿੱਤੀ ਹੈ।
ਵਿਦਿਆਰਥੀ ਖਿਡਾਰੀ ਸਕੂਲ ਸਟਾਫ ਨਾਲ ।