ਮੈਡੀਕਲ ਪ੍ਰੈਕਟੀਸ਼ਨਰਜ ਐਸੋ:ਬਲਾਕ ਭਵਾਨੀਗੜ ਦੀ ਮਹੀਨਾਵਾਰ ਮੀਟਿੰਗ ਹੋਈ
ਭਵਾਨੀਗੜ ੧੦ਅਗਸਤ(ਗੁਰਵਿੰਦਰ ਸਿੰਘ) ਮੈਡੀਕਲ ਪ੍ਰੈਕਟੀਸ਼ਨਰਜ ਐਸੋ(ਰਜਿ)ਬਲਾਕ ਭਵਾਨੀਗੜ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਆਗਿਆਪਾਲ ਸਿੰਘ ਦੀ ਪ੍ਧਾਨਗੀ ਹੇਠ ਸਥਾਨਿਕ ਅਨਾਜ਼ ਮੰਡੀ ਵਿਖੇ ਹੋਈ।ਜਿਸ ਵਿੱਚ ਪਿੰਡਾ ਵਿੱਚ ਕੰਮ ਕਰਨ ਵਾਲੇ ਡਾਕਟਰਾ ਦੀਆ ਮੁਸਕਿਲਾ ਨੂੰ ਵਿਚਾਰਿਆ ਗਿਆ।ਇਸ ਸਮੇ ਡਾਂ ਧਰਮਪਾਲ ਸਿੰਘ ਜੀ ਨੇ ਆਖਿਆ ਕਿ ਅਸੀ ਸਰਕਾਰ ਦੀ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦਾ ਸਵਾਗਤ ਕਰਦੇ ਹਾਂ,ਅਸੀ ਸਰਕਾਰ ਨੂੰ ਯਕੀਨ ਦਿਵਾਉਦੇ ਹਾਂ ਕਿ ਸਾਡੀ ਐਸ਼ੋ;ਦਾ ਕੋਈ ਵੀ ਮੈਂਬਰ ਕਿਸੇ ਵੀ ਤਰਾ ਦੀ ਸਮਾਜ ਵਿਰੋਧੀ ਗਤੀਵਿਧੀ ਵਿੱਚ ਹਿੱਸਾ ਨਹੀ ਲੈਦੇ,ਨਸ਼ਿਆ ਦੀ ਆੜ ਵਿੱਚ ਸਾਫ ਸੁਥਰੀ ਪ੍ਰੈਕਿਟਸ ਕਰਨ ਵਾਲੇ ਪਿੰਡਾਂ ਦੇ ਡਾਕਟਰਾਂ ਨੂੰ ਪ੍ਰੇਸਾਨ ਨਾ ਕੀਤਾ ਜਾਵੇ।ਇਸ ਸਮੇ ਬਲਾਕ ਪ੍ਧਾਨ ਆਗਿਆਪਾਲ ਸਿੰਘ ਨੇ ਸਾਰੇ ਮੈਂਬਰਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਗੱਲ ਆਖੀ ਇਸ ਵੇਲੇ ਉਹਨਾਂ ਐਸ਼ੋ:ਦੇ ਮੈਂਬਰਾਂ ਨੂੰ ਤਾੜਨਾ ਕਰਦਿਆ ਆਖਿਆ ਨਸ਼ੇ ਦਾ ਕਾਰੋਵਾਰ ਕਰਨ ਵਾਲੇ ਦੀ ਐਸ਼ੋ: ਕਿਸੇ ਵੀ ਤਰਾ ਦੀ ਕੋਈ ਮਦਦ ਨਹੀ ਕਰੇਗੀ। ਇਸ ਮੀਟਿੰਗ ਵਿੱਚ ਏ ਪੀ ਹਸਪਤਾਲ ਪਟਿਆਲਾ ਦੇ ਡਾ ਅਰੁਨ ਭੰਡਾਰੀ ਨੇ ਵੀ ਪਿੰਡਾਂ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਨਾਲ ਨੁਕਤੇ ਸਾਝੇ ਕੀਤੇ ਅਤੇ ਇਲਾਜ ਦੀਆ ਨਵੀਆ ਤਕਨੀਕਾ ਬਾਰੇ ਚਾਨਣਾ ਪਾਇਆ॥ ਇਸ ਵੇਲੇ ਐਸੋ : ਵੱਲੋ ਏ ਪੀ ਹਸਪਤਾਲ ਦੇ ਡਾਕਟਰਾ ਦੀ ਟੀਮ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਸਮੇ ਡਾਂ ਬਲਵੰਤ ਸਿੰਘ ਡਾਂ ਮਲੂਕ ਚੰਦ. ਡਾਂ ਸਿੰਗਾਰਾ,ਡਾ ਗਿਆਨੀ ਸਤਪਾਲ ਸਿੰਘ,ਡਾ ਬਲਦੇਵ ਸਿੰਘ.,ਧਰਮਜੀਤ ਸਿੰਘ,ਡਾਂ ਰਣਜੀਤ ਸਿੰਘ,ਡਾ ਦਿਲਸਾਂਦ ਅਲੀ ,ਡਾਂ:ਕੇਵਲ ਸਿੰਘ,ਡਾਂ;ਗੁਰਪਿਆਰ ਸਿੰਘ,ਡਾਂ ਕਰਮਜੀਤ ਸਿੰਘ, ਤੇਜਪਾਲ ਸਿੰਘ,ਡਾਂ ਧਰਮਾ ਕਾਲਾਝਾੜ ਡਾਂ ਜੀਵਨ ਸਿੰਘ,ਡਾਂ ਅਮਰੀਕ ਸਿੰਘ,ਡਾਂ ਪ੍ਰਗਟ ਸਿੰਘ,ਡਾਂ ਸੰਦੀਪ ਸਿੰਘ ਅਤੇ ਸਾਰੇ ਬਲਾਕ ਦੇ ਸਤਿਕਾਰਯੋਗ ਮੈਂਬਰ ਹਾਜਰ ਸਨ।