ਬ੍ਰਹਮਾ ਕੁਮਾਰੀ ਰਾਜਿੰਦਰ ਕੌਰ ਨੇ ਅਧਿਕਾਰੀਆਂ ਨੂੰ ਬੰਨੀ ਰੱਖੜੀ
ਭਵਾਨੀਗੜ, 16 ਅਗਸਤ (ਜਰਨੈਲ ਸਿੰਘ ਮਾਝੀ)- ਭਾਈ-ਭੈਣ ਦੇ ਪਵਿੱਤਰ ਤੇ ਸਨੇਹ ਨਾਲ ਭਰਪੂਰ ਰੱਖੜੀ ਦਾ ਤਿਓਹਾਰ ਬ੍ਰਹਮਾ ਕੁਮਾਰੀ ਰਾਜਯੋਗ ਸੈੰਟਰ ਭਵਾਨੀਗੜ ਵੱਲੋਂ ਬੜੇ ਹੀ ਧੂਮਧਾਮ ਨਾਲ ਮਨਾਈਆ ਗਿਆ।ਇਸ ਮੌਕੇ ਸਥਾਨਕ ਸੈਂਟਰ ਦੇ ਮੁਖੀ ਬ੍ਰਹਮਾ ਕੁਮਾਰੀ ਭੈਣ ਰਾਜਿੰਦਰ ਕੌਰ ਨੇ ਅੈਸਡੀਅੈਮ ਭਵਾਨੀਗੜ ਅੰਕੁਰ ਮਹਿੰਦਰੂ ਅਤੇ ਭਵਾਨੀਗੜ ਦੇ ਡੀਅੈਸਪੀ ਸੁਖਰਾਜ ਸਿੰਘ ਘੁੰਮਣ, ਬਲਾਕ ਵਿਕਾਸ ਪੰਚਾਇਤ ਅਫ਼ਸਰ ਪ੍ਵੇਸ਼ ਗੋਇਲ ਆਦਿ ਨੂੰ ਦਫ਼ਤਰ ਜਾ ਕੇ ਰੱਖੜੀ ਦਾ ਮਹੱਤਵ ਦੱਸਦਿਆਂ ਉਨ੍ਹਾਂ ਦੇ ਗੁੱਟ 'ਤੇ ਰੱਖੜੀ ਸਜਾਈ। ਇਸ ਮੌਕੇ ਬ੍ਰਹਮਾ ਕੁਮਾਰੀ ਰਾਜਿੰਦਰ ਕੌਰ ਨੇ ਅਧੀਕਾਰੀਆਂ ਨੂੰ ਭੈਣ ਦੇ ਰੂਪ ਵਿੱਚ ਆਸ਼ੀਰਵਾਦ ਦਿੰਦਿਆਂ ਸ਼ੁਭਕਾਮਨਾਵਾਂ ਭੇਂਟ ਵੀ ਕੀਤੀਆਂ। ਇਸ ਮੌਕੇ ਗੁਰਵਿੰਦਰ ਸਿੰਘ ਰੋਮੀ, ਵਿਕਾਸ ਮਿੱਤਲ, ਰਜਨੀ ਬਾਲਾ ਤੇ ਨੰਨੀਆਂ ਬੱਚੀਆਂ ਗੁਰੂਸ਼ਾ ਤੇ ਪਰਿਸ਼ਾ ਵੀ ਹਾਜਰ ਸਨ।
ਕਲਾਈ 'ਤੇ ਰੱਖੜੀ ਸਜਾਉੰਦੇ ਬ੍ਰਹਮਾ ਕੁਮਾਰੀ ਭੈਣ ਰਾਜਿੰਦਰ ਕੌਰ