ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ
ਝੰਡਾ ਲਹਿਰਾਉੰਣ ਦੀ ਰਸਮ ਅੈਸਡੀਅੈਮ ਭਵਾਨੀਗੜ ਅੰਕੁਰ ਮਹਿੰਦਰੂ ਨੇ ਅਦਾ ਕੀਤੀ
ਭਵਾਨੀਗੜ, 16 ਅਗਸਤ (ਗੁਰਵਿੰਦਰ ਸਿੰਘ)-ਭਵਾਨੀਗੜ ਸਬ ਡਵੀਜਨ ਪੱਧਰ 'ਤੇ ਪ੍ਰਸ਼ਾਸਨ ਵੱਲੋਂ 73ਵਾਂ ਆਜ਼ਾਦੀ ਦਿਵਸ ਇੱਥੇ ਸ੍ਰੀ ਗੁਰੂ ਤੇਗ ਬਹਾਦੁਰ ਖੇਡ ਸਟੇਡੀਅਮ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅੈਸਡੀਅੈਮ ਭਵਾਨੀਗੜ ਅੰਕੁਰ ਮਹਿੰਦਰੂ ਨੇ ਰਾਸ਼ਟਰੀ ਝੰਡਾ ਲਹਿਰਾਉੰਣ ਦੀ ਰਸਮ ਅਦਾ ਕੀਤੀ ਤੇ ਪਰੇਡ ਤੋਂ ਸਲਾਮੀ ਲਈ। ਸਮਾਰੋਹ ਦੌਰਾਨ ਇਲਾਕੇ ਦੇ ਸਰਕਾਰੀ ਤੇ ਨਿਜੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਇਸ ਸਮਾਰੋਹ ਵਿੱਚ ਸੁਖਰਾਜ ਸਿੰਘ ਘੁੰਮਣ ਡੀਅੈਸਪੀ ਭਵਾਨੀਗੜ, ਬੀਡੀਪੀਓ ਪ੍ਰਵੇਸ਼ ਗੋਇਲ, ਕਾਰਜ ਸਾਧਕ ਅਫਸਰ ਰਾਕੇਸ਼ ਕੁਮਾਰ ਸਮੇਤ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਹਾਜਰ ਰਹੇ। ਸਮਾਰੋਹ ਦੇ ਅਖੀਰ 'ਚ ਅਧਿਕਾਰੀਆਂ ਵੱਲੋਂ ਵਧੀਆ ਕਾਰਜਗੁਜਾਰੀ ਬਦਲੇ ਸਰਕਾਰੀ ਮੁਲਾਜ਼ਮਾਂ ਸਮੇਤ ਪੜਾਈ, ਖੇਡਾਂ ਤੇ ਹੋਰ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਆਜ਼ਾਦੀ ਦਿਵਸ ਮੌਕੇ ਪਰੇਡ ਤੋਂ ਸਲਾਮੀ ਲੈੰਦੇ ਅੈਸਡੀਅੈਮ ਭਵਾਨੀਗੜ ਹੋਰ ਅਧੀਕਾਰੀ।


Indo Canadian Post Indo Canadian Post