ਰਹਿਬਰ ਕਾਲਜ਼ ਵਿੱਖੇ ਡੀ-ਫਾਰਮੇਸੀ (ਉਪਵੈਦ) ਕੋਰਸ 'ਚ ਦਾਖਲਾ ਸ਼ੁਰੂ
ਭਵਾਨੀਗੜ ੨੦ ਅਗਸਤ { ਗੁਰਵਿੰਦਰ ਸਿੰਘ }ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਭਵਾਨੀਗੜ੍ਹ ਜਿਲ੍ਹਾਂ ਸੰਗਰੂਰ ਵਿੱਖੇ ਡੀ-ਫਾਰਮੇਸੀ (ਉਪਵੈਦ) 'ਚ ਸੈਸ਼ਨ ੨੦੧੯-੨੦ ਲਈ ਦਾਖਲਾ ਸੁਰੂ ਹੋ ਚੁੱਕਿਆ ਹੈ।ਜਿਸ ਸਬੰਧੀ ਵਿਦਿਆਰਥੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਨੇ ਦੱਸਿਆ ਕਿ ਇਸ ਕੋਰਸ ਨੂੰ ਕਰਨ ਤੋਂ ਬਾਅਦ ਵਿਦਿਆਰਥੀ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ।ਇਸ ਦੇ ਨਾਲ ਹੀ ਇਸ ਕੋਰਸ ਨੂੰ ਕਰਨ ਤੋਂ ਬਾਅਦ ਵਿਦਿਆਰਥੀ ਆਪਣਾ ਮੈਡੀਕਲ ਸਟੋਰ ਖੋਲ੍ਹ ਕੇ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦੇ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਕਿਸੇ ਵੀ ਵਿਸ਼ੇ ਨਾਲ +੨ ਪਾਸ ਵਿਦਿਆਰਥੀ ਸੀਟਾਂ ਘੱਟ ਹੋਣ ਕਾਰਨ ਸਮਾਂ ਰਹਿੰਦੇ ਦਾਖਲ਼ਾ ਕਰਵਾ ਸਕਦੇ ਸਨ।ਉਨ੍ਹਾਂ ਦੱਸਿਆ ਕਿ ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਇੰਸਜ਼ ਭਵਾਨੀਗੜ੍ਹ ਵਿਖੇ ਵਿਦਿਆਰਥੀਆਂ ਨੂੰ ਵਧੀਆ ਢੰਗ ਨਾਲ ਪੜਾਈ ਕਰਵਾਉਣ ਦੇ ਨਾਲ-ਨਾਲ ਆਯੂਰਵੈਦਿਕ ਦਵਾਈਆਂ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ।