ਹੜ ਪੀੜਤਾ ਲੲੀ ਗੁਰਦੁਅਾਰਾ ਜਨਮ ਅਸਥਾਨ ਸਹੀਦ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇ ਤੋ ਲੰਗਰ ਭੇਜਿਅਾ
ਖਾਲੜਾ ,22/ ਅਗਸਤ (ਦਲਬੀਰ ੳੁਧੋਕੇ )
ਗੁਰਦੁਅਾਰਾ ਜਨਮ ਅਸਥਾਨ ਸਹੀਦ ਬਾਬਾ ਸੁੱਖਾ ਸਿੰਘ ਜੀ ਮਾੜੀ ਕੰਬੋਕੇ ਦੀਅਾ ਸਮੂੰਹ ਸੰਗਤਾ ਅਤੇ ਪਿੰਡ ਵਾਸੀਅਾ ਦੇ ਸਹਿਯੋਗ ਨਾਲ ਹੜ ਪ੍ਭਾਵਿਤ ਪਿੰਡ ਗਿਦੜ ਪਿੰਡੀ ਦੇ ਵਾਸੀਅਾ ਲੲੀ ਸੱਚਖੰਡ ਵਾਸੀ ਬਾਬਾ ਸਹੀਦ ਢਾਬਸਰ ਵਾਲਿਅਾ ਤੋ ਵਰਸੋੲੇ ਬਾਬਾ ਚਤਰ ਸਿੰਘ ਅਤੇ ਗੁਰਦੁਅਾਰਾ ਜਨਮ ਅਸਥਾਨ ਸਹੀਦ ਬਾਬਾ ਸੁੱਖਾ ਜੀ ਦੇ ਮੁੱਖ ਸੇਵਾਦਾਰ ਬਾਬਾ ਹਰਪਾਲ ਸਿੰਘ ਵਲੋ ਪਿੰਡ ਵਾਸੀਅਾ ਦੇ ਸਹਿਯੋਗ ਨਾਲ ਹੜ ਪੀੜਤਾ ਲੲੀ ਲੰਗਰ ਦੀ ਸੇਵਾ ਵਾਸਤੇ ਦਾਲ ਚੌਲ , ਫੁੱਲਕਾ ਦੁੁੱਧ ਚਾਹ ਅਾਦਿ ਦੇ ਲੰਗਰ ਲੈਕੇ ਜਾੲੇ ਗੲੇ ! ੲਿਸ ਮੌਕੇ ਗੱਲਬਾਤ ਕਰਦਿਅਾ ਬਾਬਾ ਹਰਪਾਲ ਸਿੰਘ ਨੇ ਦੱਸਿਅਾ ਕਿ ਜਿਲਾ ਜਲੰਧਰ ਦੇ ਪਿੰਡ ਗਿੱਦੜ ਪਿੰਡੀ ਲੋਹੀਅਾ ਰੋਡ ਜਿਥੇ ਸਤਲੁਜ ਦਰਿਅਾ ਦਾ ਬੰਨ ਟੁੱਟਾ ਹੈ ! ੳਥੇ ੲਿਹ ਲੰਗਰ ਪਹੰਚਾੲੇ ਗੲੇ ਹਨ !
ਹੜ ਪੀੜਤਾ ਲੲੀ ਲੰਗਰ ਲੈਕੇ ਜਾਦੀਅਾ ਅਤੇ ਵਰਤਾੳੁਦੀਅਾ ਸੰਗਤਾ .ਫੋਟੋ ਦਲਬੀਰ ੳੁਧੋਕੇ


Indo Canadian Post Indo Canadian Post