ਨੈਸ਼ਨਲ ਐਵਾਰਡੀ ਪ੍ਰਿੰਸੀਪਲ ਗੁਰਮੀਤ ਸਿੰਘ ਜੀ ਨੇ ਨਾਗਰਾ ਸਕੂਲ ਦਾ ਸੰਭਾਲਿਆ ਅਹੁਦਾ
ਭਵਾਨੀਗੜ੍ 29 ਅਗਸਤ {ਗੁਰਵਿੰਦਰ ਸਿੰਘ} ਨੈਸ਼ਨਲ ਐਵਾਰਡੀ ਅਧਿਆਪਕ ਪ੍ਰਿੰਸੀਪਲ ਡਾਕਟਰ ਗੁਰਮੀਤ ਸਿੰਘ ਜੀ ਨੇ ਅੱਜ ਨਾਗਰਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਤੌਰ ਪ੍ਰਿੰਸੀਪਲ ਅਪਣਾ ਅਹੁਦਾ ਜੁਆਇਨ ਕਰ ਲਿਆ ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੇ ਕਰੀਬੀ ਸਾਥੀ ਕਾਂਗਰਸ ਪਾਰਟੀ ਦੇ ਜਿਲ੍ਹਾ ਕੋਆਡੀਨੇਟਰ ਬਲਵਿੰਦਰ ਸਿੰਘ ਘਾਬਦੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਵਰਣਨਯੋਗ ਹੈ ਕਿ ਪ੍ਰਿੰਸੀਪਲ ਸਾਬ ਦੀ ਕੁਝ ਦਿਨ ਪਹਿਲਾਂ ਹੀ ਰੁਟੀਨ ਬਦਲੀ ਖਨੌਰੀ ਨਜ਼ਦੀਕ ਪਿੰਡ ਭੂਲਣ ਦੀ ਹੋ ਗਈ ਸੀ ਜਿਸ ਉਪਰੰਤ ਇਲਾਕੇ ਦੇ ਲੋਕਾਂ ਦੀ ਵਿਸ਼ੇਸ਼ ਮੰਗ ਤੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਵੱਲੋਂ ਉਨ੍ਹਾਂ ਨੂੰ ਦੁਬਾਰਾ ਬਲਾਕ ਭਵਾਨੀਗੜ੍ਹ ਦੇ ਨਾਗਰਾ ਪਿੰਡ ਦੇ ਸਸਸਸ ਸਕੂਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਇਲਾਕੇ ਦੇ ਸਮੂਹ ਲੋਕਾਂ ਵੱਲੋਂ ਉਨ੍ਹਾਂ ਦੀ ਦੁਬਾਰਾ ਭਵਾਨੀਗੜ੍ਹ ਨਜ਼ਦੀਕ ਬਦਲੀ ਕਰਨ ਲਈ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸਮੂਹ ਸਕੂਲ ਸਟਾਫ਼ ਵੱਲੋਂ ਪ੍ਰਿੰਸੀਪਲ ਸਾਬ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ ਇਸ ਮੌਕੇ ਪ੍ਰਿੰਸੀਪਲ ਜਰਨੈਲ ਸਿੰਘ ਘਰਾਚੋਂ,ਹਰਮਨ ਨੰਬਰਦਾਰ ਲੈਕਚਰਾਰ ਸ਼ਿਸ਼ਨ ਗੋਇਲ,ਕਾਮਰੇਡ ਚਮਕੌਰ ਸਿੰਘ ਗੁਰਦੀਪ ਸਿੰਘ ਗੁਰਪਿਆਰ ਸਿੰਘ ਇੰਦਰਜੀਤ ਸਿੰਘ ਗਰੇਵਾਲ ਦਵਿੰਦਰ ਸਿੰਘ ਕਰਮਜੀਤ ਸਿੰਘ ਅਵਤਾਰ ਤਾਰੀ ਜਸਵੀਰ ਸਿੰਘ ਪੀਟੀ ਮਾਸਟਰ ਹਾਜਰ ਸਨ.