ਫਿਟ ਇੰਡੀਆ ਮੂਵਮੈਟ' ਅਧੀਨ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੇ ਸਹੁੰ ਚੁੱਕੀ
ਭਵਾਨੀਗੜ੍ਹ, 29 ਅਗਸਤ (ਗੁਰਵਿੰਦਰ ਸਿੰਘ) - ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵੀਰਵਾਰ ਨੂੰ 'ਫਿਟ ਇੰਡੀਆ ਮੂਵਮੈੰਟ' ਅਧੀਨ ਸਬ ਡਿਵੀਜ਼ਨ ਪੱਧਰ ਤੇ ਸਹੁੰ ਚੁੱਕ ਸਮਾਗਮ ਦਾ ਆਯੋਜਨ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਭਵਾਨੀਗੜ ਵਿਖੇ ਕੀਤਾ ਗਿਆ। ਸਮਾਗਮ ਦੌਰਾਨ ਤਹਿਸੀਲਦਾਰ ਭਵਾਨੀਗੜ ਜੀਵਨ ਕੁਮਾਰ ਗਰਗ ਵੱਲੋਂ ਅੈਸਡੀਅੈਮ ਦਫ਼ਤਰ, ਤਹਿਸੀਲ ਦਫ਼ਤਰ, ਡੀਅੈਸਪੀ ਦਫ਼ਤਰ ਅਤੇ ਬੀਡੀਪੀਓ ਦਫ਼ਤਰ ਭਵਾਨੀਗੜ ਦੇ ਹਾਜ਼ਰ ਸਟਾਫ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਯਤਨਸ਼ੀਲ ਰਹਿਣ ਸਬੰਧੀ ਸਹੁੰ ਚੁੱਕਵਾਈ ਗਈ ਤੇ ਨਾਲ ਹੀ ਸਹੁੰ ਚੁਕਵਾਈ ਗਈ ਕਿ ਉਹ ਆਪਣੇ ਆਲੇ ਦੁਆਲੇ ਵੱਸਦੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਤੰਦਰੁਸਤ ਨਾਗਰਿਕ ਵਜੋਂ ਦੇਸ਼ ਦੀ ਸੇਵਾ ਵਿੱਚ ਵਿਅਕਤੀਗਤ ਤੌਰ 'ਤੇ ਵੱਧ ਚੜ੍ਹ ਕੇ ਯੋਗਦਾਨ ਪਾਉੰਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸੁਪਰੀਟੈੰਡੈਂਟ ਐਸਡੀਅੈਮ ਦਫ਼ਤਰ, ਗੋਪਾਲ ਕਾਨੂੰਗੌ, ਹਰਮੇਲ ਕਾਨੂੰਗੌ, ਰੋਹਿਤ ਗਰਗ, ਸੰਜੀਵ ਕੁਮਾਰ ਸੁਪਰੀਟੈੰਡੈਂਟ ਬੀਡੀਪੀਓ ਦਫ਼ਤਰ, ਕਰਮਜੀਤ ਸਿੰਘ ਪੰਚਾਇਤ ਅਫ਼ਸਰ, ਮੰਗਤ ਰਾਏ ਪਟਵਾਰੀ, ਮੁਨੀਸ਼ ਕੁਮਾਰ ਪਟਵਾਰੀ ਆਦਿ ਸਮੇਤ ਵੱਖ ਵੱਖ ਵਿਭਾਗਾ ਦੇ ਮੁਲਾਜ਼ਮ ਹਾਜ਼ਰ ਸਨ।
ਸਮਾਗਮ ਦੌਰਾਨ ਮੁਲਾਜ਼ਮਾਂ ਨੂੰ ਸਹੁੰ ਚੁੱਕਵਾਉਦੇ ਤਹਿਸੀਲਦਾਰ ਭਵਾਨੀਗੜ।