ਭਰਾ ਨਾਲ ਮਿਲਕੇ ਕੀਤਾ ਨੌਜਵਾਨ ਦਾ ਕਤਲ
ਪਤਨੀ 'ਤੇ ਗਲਤ ਨਿਗਾਹ ਰੱਖਣ ਦਾ ਸੀ ਸ਼ੱਕ
ਭਵਾਨੀਗੜ, 29 ਅਗਸਤ (ਗੁਰਵਿੰਦਰ ਸਿੰਘ) ਬੀਤੀ ਦੇਰ ਰਾਤ ਪਿੰਡ ਹਰਕ੍ਰਿਸ਼ਨਪੁਰਾ ਵਿੱਚ ਤੇਜਧਾਰ ਹਥਿਆਰ ਨਾਲ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਦੋ ਭਰਾਵਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਹਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਹਰਕ੍ਰਿਸ਼ਨਪੁਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸਦੇ ਗੁਆਂਢ ਵਿੱਚ ਰਹਿੰਦੇ ਦੋ ਭਰਾਵਾਂ ਹਰਜਿੰਦਰ ਸਿੰਘ ਤੇ ਸੋਮਜੀਤ ਸਿੰਘ ਨੇ ਬੁੱਧਵਾਰ ਦੇਰ ਰਾਤ ਉਸਦੇ ਭਰਾ ਅਰਸ਼ਦੀਪ ਸਿੰਘ (20) ਨੂੰ ਘਰੋਂ ਬੁਲਾ ਕੇ ਉਸ ਦੀ ਛਾਤੀ 'ਚ ਚਾਕੂ ਨਾਲ ਕਈ ਵਾਰ ਕਰ ਦਿੱਤੇ ਤੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਵਿੱਚ ਖੂਨ ਨਾਲ ਪੂਰੀ ਤਰਾਂ ਨਾਲ ਲੱਥਪੱਥ ਹੋਏ ਹੋਏ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ ਜਿਸ ਦੀ ਪੁਸ਼ਟੀ ਭਵਾਨੀਗੜ ਸਰਕਾਰੀ ਹਸਪਤਾਲ ਵਿੱਚ ਜਾ ਕੇ ਹੋਈ। ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਹਰਜਿੰਦਰ ਸਿੰਘ ਸ਼ੱਕ ਕਰਦਾ ਸੀ ਕਿ ਅਰਸ਼ਦੀਪ ਉਸਦੀ ਪਤਨੀ ਨੂੰ ਗਲਤ ਨਜ਼ਰ ਨਾਲ ਦੇਖਦਾ ਹੈ ਜਿਸ ਦੇ ਚਲਦਿਆਂ ਅਰਸ਼ਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਓਧਰ, ਥਾਣਾ ਸਦਰ ਸੰਗਰੂਰ ਦੇ ਅੈਸਅੈਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਫਰਾਰ ਹੋਏ ਮੁਲਜ਼ਮਾਂ ਹਰਜਿੰਦਰ ਸਿੰਘ ਤੇ ਸੋਮਜੀਤ ਸਿੰਘ ਪੁਤਰਾਨ ਲਾਲ ਸਿੰਘ ਵਾਸੀ ਹਰਕ੍ਰਿਸ਼ਨਪੁਰਾ ਖਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਅਰਸ਼ਦੀਪ ਸਿੰਘ ਦੀ ਫਾਇਲ ਫੋਟੋ।