ਪੰਨਵਾਂ ਨੂੰ ਬਲਾਕ ਸੰਮਤੀ ਦਾ ਚੇਅਰਮੈਨ ਬਣਾਏ ਜਾਣ 'ਤੇ ਖੁਸ਼ੀ ਜਤਾਈ
ਗੁਰਪ੍ਰੀਤ ਕੰਧੋਲਾ ਅਤੇ ਸਾਹਿਬ ਸਿੰਘ ਸਰਪੰਚ ਨੇ ਦਿਤੀਆਂ ਮੁਬਾਰਕਾਂ
ਭਵਾਨੀਗੜ੍ਹ, 1 ਸਤੰਬਰ (ਗੁਰਵਿੰਦਰ ਸਿੰਘ) ਕਾਂਗਰਸ ਪਾਰਟੀ ਦੇ ਸਾਬਕਾ ਬਲਾਕ ਪ੍ਧਾਨ ਵਰਿੰਦਰ ਕੁਮਾਰ ਪੰਨਵਾਂ ਨੂੰ ਬਲਾਕ ਸੰਮਤੀ ਭਵਾਨੀਗੜ ਦਾ ਚੇਅਰਮੈਨ ਨਿਯੁਕਤ ਕਰਨ 'ਤੇ ਪੰਚਾਇਤ ਯੂਨੀਅਨ ਨੇ ਕਾਂਗਰਸ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਖੁਸ਼ੀ ਜਾਹਿਰ ਕੀਤੀ ਹੈ। ਇਸ ਮੌਕੇ ਪੰਚਾਇਤ ਯੂਨੀਅਨ ਦੇ ਪ੍ਧਾਨ ਭਗਵੰਤ ਸਿੰਘ ਸਰਪੰਚ ਥੰਮਣ ਸਿੰਘ ਵਾਲਾ ਨੇ ਕਿਹਾ ਕੇ ਵਰਿੰਦਰ ਕੁਮਾਰ ਪੰਨਵਾਂ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਆ ਰਹੇ ਹਨ ਅਤੇ ਬੇਦਾਗ ਤੇ ਮਿਹਨਤੀ ਆਗੂ ਨੂੰ ਵੱਡੀ ਜ਼ਿੰਮੇਵਾਰੀ ਦੇਣਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ। ਪੰਚਾਇਤ ਯੂਨੀਅਨ ਦੇ ਆਗੂਆਂ ਨੇ ਪੰਨਵਾਂ ਦੀ ਨਿਯੁਕਤੀ 'ਤੇ ਹਲਕਾ ਸੰਗਰੂਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਯੂਨੀਅਨ ਆਗੂ ਲਖਵੀਰ ਸਿੰਘ ਲੱਖੇਵਾਲ, ਗੁਰਜੰਟ ਸਿੰਘ ਬਖੋਪੀਰ, ਸਾਹਿਬ ਸਿੰਘ ਭੜ੍ਹੋ, ਜਗਤਾਰ ਸਿੰਘ ਮੱਟਰਾ, ਜੱਜ ਬਾਲਦ ਖ਼ੁਰਦ, ਅਰਮੇਲ ਸਿੰਘ ਬਲਿਆਲ, ਗੁਰਮੀਤ ਸਿੰਘ ਰੇਤਗੜ, ਮੇਹਰ ਬਖਤੜਾ, ਜੀਵਨ ਰਾਏ ਸਿੰਘ ਵਾਲਾ, ਪੱਪੂ ਰਾਮ ਰੋਸ਼ਨ ਵਾਲਾ, ਪਰਮਜੀਤ ਸਿੰਘ ਹਰਕਿਸ਼ਨਪੁਰਾ ਤੇ ਕਾਂਗਰਸੀ ਵਰਕਰ ਗੁਰਪ੍ਰੀਤ ਕੰਧੋਲਾ ਆਦਿ ਹਾਜ਼ਰ ਸਨ।
ਖੁਸ਼ੀ ਜਾਹਿਰ ਕਰਦੇ ਪੰਚਾਇਤ ਯੂਨੀਅਨ ਦੇ ਆਗੂ।


Indo Canadian Post Indo Canadian Post