ਡਰੱਗ ਡੀ ਅਡੀਸ਼ਨ ਚੀਹੈਬਲੀਟੇਸਨ ਇੰਪਲਾਈਜ਼ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ
ਭਵਾਨੀਗੜ 1 ਸਤੰਬਰ {ਗੁਰਵਿੰਦਰ ਸਿੰਘ} ਅੱਜ ਗੋਰਮਿੰਟ ਡਰੱਗ ਡੀ ਅਡੀਸ਼ਨ ਅਤੇ ਚੀਹੈਬਲੀਟੇਸਨ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਭਵਾਨੀਗੜ੍ਹ ਵਿਖੇ ਸੂਬਾ ਪ੍ਧਾਨ ਪਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲਾ ਪ੍ਧਾਨ ਨਵਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਤੇ ਯੂਨੀਅਨ ਦੇ ਵਾਈਸ ਪ੍ਧਾਨ ਹਰਪ੍ਰੀਤ ਸਿੰਘ ਵਲੋਂ ਯੂਨੀਅਨ ਦੇ ਵਲੋਂ ਪਿਛਲੇ ਸਾਲਾਂ ਵਿੱਚ ਕੀਤੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸਾਰੇ ਜਿਲੇ ਵਿਚੋਂ ਆਏ ਹੋਏ ਨੁਮਾਇੰਦਿਆਂ ਨੂੰ ਜੀ ਆਇਆ ਕਿਹਾ। ਇਸ ਮੌਕੇ ਤੇ ਜਿਲ੍ਹਾ ਪ੍ਧਾਨ ਨਵਦੀਪ ਸਿੰਘ ਦੱਸਿਆ ਕਿ ਸੂਬਾ ਸਰਕਾਰ ਨੇ ਸਾਨੂੰ ਭਰਤੀ ਕੀਤੀਆਂ ਲੱਗ ਭੱਗ ਪੰਜ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਸਰਕਾਰ ਨੇ ਸਾਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ। ਸਰਕਾਰ ਦੇ ਏਜੰਡੇ, ਮੁਤਾਬਕ ਪੰਜਾਬ ਬਚਾਓ ਮੁਹਿੰਮ ਵਿਚ ਅਸੀਂ ਪੰਜਾਬ ਭਰ ਨਸ਼ਾ ਛੁਡਾਊ ਕੇਂਦਰਾਂ, ਪੂਨਰਵਾਸ ਕੇਂਦਰਾਂ ਓ ਓ..ਟੀ ਕਲੀਨਿਕਾਂ ਵਿਚ ਦਿਨ ਰਾਤ ਪਹਿਲੇ ਦਰਜੇ ਦੇ ਸਿਪਾਹੀਆਂ ਵਾਂਗ ਪੂਰੀ ਮਿਹਨਤ ਨਾਲ ਸੇਵਾਵਾਂ ਨਿਭਾ ਰਹੇ ਹਾਂ। ਸਰਕਾਰ ਵਲੋਂ ਸੁਸਾਇਟੀਆਂ ਅਧੀਨ ਕੰਟਰੈਕਟ ਅਤੇ ਆਉਟਸੋਰਸਿੰਗ ਤਹਿਤ ਮੁਲਾਜ਼ਮਾਂ ਦਾ ਮਹਿੰਗਾਈ ਦੇ ਦੌਰ ਵਿਚ ਨਿਗੂਨੀਆਂ ਤਨਖਾਹਾਂ ਤੋਂ ਵੱਡੇ ਪੱਧਰ ਤੇ ਸ਼ੋਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਸਰਕਾਰ ਦੇ ਹਰ ਇਕ ਉੱਚ ਅਦਕਾਰੀ ਨੂੰ ਅਪਣਾ ਬੇਨਤੀ ਪੱਤਰ ਦੇ ਚੁੱਕੇ ਹਾਂ ਪਰ ਉਹਨਾਂ ਮਿਠੀਆਂ ਗੋਲੀਆ ਦੇ ਸਵਾਏ ਕੁਝ ਨਹੀਂ ਦਿੱਤਾ, ਉਹਨਾ ਕਿਹਾ ਕਿ ਨਵੀਂ ਸਰਕਾਰ ਦੇ ਆਊਣ ਨਾਲ ਸਾਨੂੰ ਵੀ ਆਸ ਦੀ ਕਿਰਨ ਜਾਗੀ ਸੀਂ। ਪਰ ਸਰਕਾਰ ਬਣੀ ਨੂੰ 2 ਸਾਲ ਹੋ ਗਏ ਹਨ, ਪਰ ਸਾਨੂੰ ਨਿਰਾਸ਼ਾ ਹੀ ਮਿਲੀ। ਹੂਣ ਸਾਨੂੰ ਆਪਣੇ ਹੱਕਾਂ ਲਈ ਇਨਕਲਾਬੀ ਲਹਿਰ ਚਲਾਉਣ ਦੀ ਜਰੂਰਤ ਹੈ, ਇਸ ਮੌਕੋ ਤੇ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ ਕੋਈ ਅਹਿਮ ਰਣਨੀਤੀ ਤਿਆਰ ਕਰਨ ਉਪਰੰਤ ਆਉਣ ਵਾਲੀ 21 ਸਤੰਬਰ ਨੂੰ ਪ੍ਧਾਨ ਸਮੇਤ ਜਥੇਬੰਦੀ ਦੇ ਆਗੂ ਮਰਨ ਵਰਤ ਲਈ ਪਟਿਆਲਾ ਵਿਖੇ ਬੈਠ ਰਹੇ ਹਨ ਅਤੇ 1 ਸਤੰਬਰ ਤੋਂ 20 ਸਤੰਬਰ ਤੱਕ ਪੰਜਾਬ ਭਰ ਦੇ ਨਸ਼ਾ ਛੁੜਾਓ ਅਤੇ ਓਟ ਕਲੀਨਿਕ ਦੇ ਮੁਲਾਜਮ ਰੋਸ ਵਜੋ ਕਾਲੇ ਬਿੱਲੇ ਲਾ ਕੇ ਡਿਊਟੀਆਂ ਦੇਣਗੇ। ਜਿਸ ਨਾਲ ਮੁਲਾਜਮਾਂ ਦੇ ਪ੍ਰਤੀ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਇਹ ਠੋਸ ਉਪਰਾਲਾ ਹੋਵੇਗਾ। ਇਹ ਜਾਣਕਾਰੀ ਪ੍ਰੈੱਸ ਨੂੰ ੳੁੱਘੇ ਲੇਖਕ ਤੇ ਮੀਡੀਆ ਸਲਾਹਕਾਰ ਸ੍ਰੀ ਪਰਮਜੀਤ ਸਿੰਘ "ਪੰਮੀ ਫੱਗੂਵਾਲੀਆ" ਨੇ ਦਿੱਤੀ। ਉਹਨਾਂ ਨੇ ਸਾਰੇ ਆਏ ਹੋਏ ਨੁਮਾਇੰਦਿਆਂ ਦਾ ਇਸ ਮੀਟਿੰਗ ਵਿੱਚ ਆਉਣ 'ਤੇ ਧੰਨਵਾਦ ਕੀਤਾ। ਇਸ ਮੌਕੇ ਯੂਨੀਅਨ ਦੇ ਬਹੁਤ ਸਾਰੇ ਆਗੂ ਹਾਜ਼ਰ ਸਨ।