ਹਾਰਦਿੱਕ ਕਾਲਜ ਆਫ ਐਜੁਕੇਸ਼ਨ ਭਵਾਨੀਗੜ ਦੇ ਬੀ.ਐਡ ਦਾ ਨਤੀਜਾ ਰਿਹਾ ਸ਼ਾਨਦਾਰ
ਅੰਸ਼ੂ ਮਿੱਤਲ, ਮਿਤਾਲੀ ਅਤੇ ਸੁਖਪ੍ਰੀਤ ਕੋਰ ਨੇ ਮਾਰੀ ਬਾਜੀ
ਭਵਾਨੀਗੜ 2 ਸਤੰਬਰ { ਗੁਰਵਿੰਦਰ ਸਿੰਘ}
ਹਾਰਦਿੱਕ ਕਾਲਜ ਆਫ ਐਜੁਕੇਸ਼ਨ ਭਵਾਨੀਗੜ ਦੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਬੀ.ਐਡ ਦਾ ਨਤੀਜਾ ਸ਼ਾਨਦਾਰ ਰਿਹਾ । ਇਸ ਨਤੀਜੇ ਵਿੱਚ ਕਾਲਜ ਦੀ ਵਿਦਿਆਰਥਣ ਅੰਸ਼ੂ ਮਿੱਤਲ ਨੇ 1800 ਵਿਚੋ 1513 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ , ਮਿਤਾਲੀ ਨੇ 1800 ਵਿਚੋ 1508 ਅੰਕ ਹਾਸਲ ਕੀਤੇ ਅਤੇ ਸੁਖਪ੍ਰੀਤ ਕੋਰ ਨੇ 1800 ਵਿਚੋ 1508 ਅੰਕ ਹਾਸਲ ਕਰਕੇ ਕ੍ਰਮਵਾਰ ਦੂਜਾ ਸਥਾਨ ਹਾਸਲ ਕੀਤਾ। ਇਸ ਤੋ ਇਲਾਵਾ ਕਾਲਜ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਬੀ.ਐਡ ਦਾ ਇਮਤਿਹਾਨ ਪਾਸ ਕਰਕੇ ਆਪਣਾ ,ਆਪਣੇ ਮਾਪਿਆਂ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ। ਇਸ ਖੁਸ਼ੀ ਦੇ ਮੋਕੇ ਤੇ ਸੰਸਥਾ ਦੇ ਚੇਅਰਮੈਨ ਅਰਵਿੰਦਰ ਸਿੰਘ, ਰਜਿੰਦਰ ਮਿੱਤਲ, ਮੋਹਿਤ ਮਿੱਤਲ, ਪ੍ਵੇਸ਼ ਗੋਇਲ, ਪ੍ਰਵੀਨ ਗੋਇਲ, ਰੀਤਾ ਰਾਣੀ, ਰਜਨੀ ਰਾਣੀ, ਨੀਰਜ ਰਾਣੀ, ਨੇ ਪਿੰਰਸੀਪਲ ਡਾ: ਅਜੇ ਗੋਇਲ ਅਤੇ ਸਮੂਹ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਵਧਾਈ ਦਿੱਤੀ।
ਚੰਗੇ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ।