ਹਾਈਵੇ ਦੀ ਟੁੱਟੀ ਗਰਿਲ ਦੇ ਰਹੀ ਹਾਦਸਿਆਂ ਨੂੰ ਸੱਦਾ, ਪ੍ਸ਼ਾਸਨ ਬੇਖਬਰ
ਟਰੈਫਿਲ ਕੰਟਰੋਲ ਲਈ ਰੱਖੇ ਬੈਰੀਕੇਟ ਵੀ ਹੋਏ 'ਗਾਇਬ'
ਭਵਾਨੀਗੜ, 9 ਸਤੰਬਰ (ਗੁਰਵਿੰਦਰ ਸਿੰਘ) ਸ਼ਹਿਰ ਵਿੱਚ ਦੀ ਹੋ ਕੇ ਲੰਘਦੇ ਜ਼ੀਰਕਪੁਰ - ਬਠਿੰਡਾ ਨੈਸ਼ਨਲ ਹਾਈਵੇ ਦੀ ਹਾਲਤ ਦੇ ਸੁਧਾਰ ਲਈ ਨਾ ਹੀ ਪ੍ਰਸ਼ਾਸਨ ਤੇ ਨਾ ਹੀ ਅੈਨਅੈਚਏਆਈ ਦੇ ਅਧਿਕਾਰੀਆਂ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਲਾਪਰਵਾਹੀ ਦਾ ਖਾਮਿਆਜਾ ਵਾਹਨ ਚਾਲਕਾਂ ਨੂੰ ਭੁਗਤਨਾ ਪੈ ਸਕਦਾ ਹੈ। ਵੇਸੈ ਤਾਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ 'ਤੇ ਆਪ ਮੁਹਾਰੇ ਹੋ ਕੇ ਲੋਕਾਂ ਵੱਲੋਂ ਲੋਹੇ ਦੀਆਂ ਗਰਿਲਾਂ ਤੋੜ ਕੇ ਬਣਾਏ ਰਸਤੇ ਜਿੱਥੇ ਹਾਦਸਿਆਂ ਨੂੰ ਸੱਦਾ ਦੇ ਹੀ ਰਹੇ ਹਨ ਉੱਥੇ ਹੀ ਪਿਛਲੇ ਦਿਨੀਂ ਬਲਿਆਲ ਰੋਡ ਨੇੜੇ ਡਿਵਾਇਡਰ 'ਤੇ ਲੱਗੀ ਗਰਿਲ ਦਾ ਸੜਕ ਵਿੱਚਕਾਰ ਡਿਵਾਇਡਰ ਨੇੜੇ ਪਿਆ 15-20 ਫੁੱਟ ਦਾ ਹਿੱਸਾ ਜੋ ਇੱਕ ਟਰੱਕ ਦੀ ਟੱਕਰ ਤੋਂ ਬਾਅਦ ਟੱਟ ਗਿਆ ਸੀ, ਹਨੇਰੇ ਸਵੇਰੇ ਵਾਹਨ ਲਈ ਖਤਰਨਾਕ ਸਿੱਧ ਹੋ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁੱਝ ਘੰਟਿਆਂ ਬਾਅਦ ਹਾਦਸਗ੍ਰਸਤ ਟਰੱਕ ਨੂੰ ਤਾਂ ਸੜਕ ਤੋਂ ਹਟਾ ਦਿੱਤਾ ਗਿਆ ਪਰੰਤੂ ਨੁਕਸਾਨੀ ਗਰਿਲ ਅੱਜ ਤੱਕ ਉੱਥੇ ਹੀ ਸੜਕ ਵਿਚਕਾਰ ਡਿਵਾਇਡਰ ਨੇੜੇ ਹੀ ਪਈ ਹੈ ਜਿਸ ਨਾਲ ਟਕਰਾ ਕੇ ਕਦੇ ਵੀ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਇਸ ਤੋਂ ਇਲਾਵਾ ਲੋਕਾਂ ਨੇ ਦੱਸਿਆ ਕਿ ਹਾਦਸਿਆਂ ਨੂੰ ਰੋਕਣ ਅਤੇ ਵਾਹਨਾਂ ਦੀ ਰਫ਼ਤਾਰ ਕੰਟਰੋਲ ਕਰਨ ਲਈ ਕੁੱਝ ਮਹਿਨੇ ਪਹਿਲਾਂ ਉਕਤ ਥਾਂ 'ਤੇ ਪੁਲਸ ਪ੍ਰਸ਼ਾਸਨ ਵੱਲੋਂ ਲਗਾਏ ਗਏ ਬੈਰੀਕੇਟ ਵੀ ਅੱਜ ਕੱਲ ਇੱਥੋਂ ਗਾਇਬ ਹੀ ਨਜ਼ਰ ਆ ਰਹੇ ਹਨ ਜਿਸ ਕਰਕੇ ਬਲਿਆਲ ਰੋਡ ਕੱਟ ਨੇੜੇ ਹਾਦਸੇ ਵਾਪਰਨ ਦਾ ਡਰ ਹੋਰ ਜਿਆਦਾ ਵੱਧ ਗਿਆ ਹੈ। ਸ਼ਹਿਰ ਵਾਸੀਆਂ ਨੇ ਕੋਈ ਹਾਦਸਾ ਵਾਪਰਨ ਤੋਂ ਪਹਿਲਾਂ ਪੁਲਸ ਪ੍ਰਸ਼ਾਸ਼ਨ ਅਤੇ ਸਬੰਧਤ ਵਿਭਾਗ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ।
ਨੈਸ਼ਨਲ ਹਾਈਵੇ ਵਿੱਚਕਾਰ ਡਿਵਾਇਡਰ ਨੇੜੇ ਪਈ ਟੁੱਟੀ ਹੋਈ ਗਰਿਲ।