ਸਿਖਿਆ ਮੰਤਰੀ ਦੇ ਸ਼ਹਿਰ ਚ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਜਾਰੀ
ਸੁਖਪਾਲ ਖਹਿਰਾ ਨੇ ਧਰਨੇ ਚ ਪੁੱਜ ਕੇ ਦਿੱਤੀ ਹਮਾਇਤ
ਸੰਗਰੂਰ (ਯਾਦਵਿੰਦਰ, ਗੁਰਵਿੰਦਰ ਰੋਮੀ) ਟੈੱਟ ਪਾਸ ਬੇਰੁਜ਼ਗਾਰ ਬੀ ਐੱਡ ਅਧਿਆਪਕ ਯੂਨੀਅਨ ਦੇ 8 ਸਤੰਬਰ ਤੋ ਚੱਲ ਰਹੇ ਪੱਕੇ ਮੋਰਚੇ ਦੌਰਾਨ ਅੱਜ ਦੂਜੇ ਦਿਨ ਵੀ ਭੁੱਖ ਹੜਤਾਲ ਜਾਰੀ ਰਹੀ।ਬੇਰੁਜ਼ਗਾਰਾਂ ਨੂੰ ਸਹਿਯੋਗ ਦੇਣ ਲਈ ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਹਮਾਇਤ ਦਿੱਤੀ।ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਬੇਰੁਜ਼ਗਾਰਾਂ ਦਾ ਸ਼ੰਘਰਸ਼ ਦਿਨੋਂ ਦਿਨ ਵਿਸ਼ਾਲ ਹੋ ਰਿਹਾ ਹੈ।ਇਸ ਲਈ ਜਾਗਦੇ ਲੋਕ ਬੇਰੁਜ਼ਗਾਰਾਂ ਦੀ ਹਮਾਇਤ ਉੱਪਰ ਆ ਰਹੇ ਹਨ। ਜਨਰਲ ਸਕੱਤਰ ਗੁਰਜੀਤ ਕੌਰ ਨੇ ਕਿਹਾ ਕਿ "ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਨਾਹਰੇ" ਦੀ ਸਾਰਥਿਕਤਾ ਤਾਂ ਸਫਲ ਮੰਨੀ ਜਾਵੇਗੀ ਜੇਕਰ ਬਚ ਚੁੱਕੀਆਂ ਬੇਰੁਜ਼ਗਾਰ ਲੜਕੀਆਂ ਨੂੰ ਰੁਜ਼ਗਾਰ ਦਿੱਤੀ ਜਾਵੇ। ਭੁੱਖ ਹੜਤਾਲ ਉੱਪਰ ਗੁਰਜੀਤ ਕੌਰ,ਸੁਖਪਾਲ ਕੌਰ,ਪਰਮਿੰਦਰ ਸਿੰਘ, ਸੰਦੀਪ ਸਿੰਘ, ਕੁਲਵਿੰਦਰ ਸਿੰਘ
ਬੈਠੇ ਹੋਏ ਹਨ।ਵਿਧਾਇਕ ਭਦੌੜ ਪਿਰਮਲ ਸਿੰਘ ਧੌਲਾ,ਯੂਥ ਪ੍ਰਧਾਨ ਪੰਜਾਬ ਏਕਤਾ ਸੰਗਰੂਰ ਰਾਜ ਸਿੰਘ ਖਾਲਸਾ,ਪ੍ਰੀਤ ਕਾਂਸੀ ਅੰਬੇਡਕਰ ਸਟੂਡੈਂਟ ਫਰੰਟ ਆਫ ਇੰਡੀਆ ਰਾਸ਼ਟਰੀ ਪ੍ਰਧਾਨ,
ਇਸ ਮੌਕੇ ਅਮਨ ਸੇਖਾ,ਜਸਵਿੰਦਰ ਧੀਮਾਨ, ਸਵਰਨਜੀਤ ਇਨਕਲਾਬੀ ਲੋਕ ਮੋਰਚਾ,ਸੁਨੀਲ ਕੁਮਾਰ,ਈਸ਼ਰ ਸਿੰਘ ਸੁਨਾਮ, ਯੁੱਧਜੀਤ ਬਠਿੰਡਾ, ਗੁਰਪ੍ਰੀਤ ਸਰਾਂ,ਮਨਿੰਦਰ ਰਾਮਪੁਰਾ,ਯਾਦੀ ਸਿੰਘ, ਤੇਜਿੰਦਰ ਸਿੰਘ, ਬਲਕਾਰ ਮਘਾਣੀਆਂ, ਅਮਨਦੀਪ ਬਾਵਾ,ਜਗਜੀਤ ਸਿੰਘ ਜੋਧਪੁਰ,ਸੁਖਵੀਰ ਦੁਗਾਲ, ਬਲਜਿੰਦਰ,ਸੰਦੀਪ ਦੋਵੇਂ ਜਖੇਪਲ ਅਤੇ ਗੋਬਿੰਦ ਸਿੰਘ ਆਦਿ ਹਾਜ਼ਰ ਸਨ।