550 ਸਾਲਾ ਪ੍ਕਾਸ਼ ਪੁਰਬ ਨੂੰ ਸਮਰਪਿਤ ਵਿਦਿਅਕ ਸੈਮੀਨਾਰ ਦਾ ਆਯੋਜਨ
ਗੁਰੂ ਨਾਨਕ ਸੇਵਾ ਦੱਲ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਂਝੇ ਤੋਰ ਤੇ ਕੀਤਾ ਉਪਰਾਲਾ
ਭਵਾਨੀਗੜ/ ਚੰਨੋਂ 19 ਸਤੰਬਰ (ਗੁਰਵਿੰਦਰ ਸਿੰਘ)ਸਰਕਾਰੀ ਸੀ: ਸੈ: ਸਕੂਲ ਚੰਨੋ ਵਿਖੇ ਗੁਰੂ ਨਾਨਕ ਸੇਵਾ ਦੱਲ ਸੰਗਰੂਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਂਝੇ ਉੱਦਮ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਕਾਸ਼ ਪੁਰਬ ਨੂੰ ਸਮਰਪਿਤ ਲੈਕਚਰ ਲੜੀ ਅਧੀਨ ਵਿਦਿਅਕ ਸੈਮੀਨਾਰ ਸ੍ਰੀ ਗੁਰਜੀਤ ਸਿੰਘ ਪਿ੍ੰਸੀਪਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ । ਸ੍ ਜਗਵਿੰਦਰ ਸਿੰਘ ਨੇ ਬੁਲਾਰਿਆਂ ਨੂੰ ਜੀ ਆਇਆਂ ਨੂੰ ਕਿਹਾ । ਉਪਰੰਤ ਸੇਵਾ ਦੱਲ ਦੇ ਸਰਪ੍ਰਸਤ ਭਾਈ ਪਿਆਰਾ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ , ਪਰਿਵਾਰ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ ਅਤੇ ਸੁਲਤਾਨਪੁਰ ਲੋਧੀ ਵਿਖੇ ਸਥਿਤ ਗੁਰੂ ਸਾਹਿਬ ਨਾਲ ਸਬੰਧਿਤ ਗੁਰਦੁਆਰਾ ਸਾਹਿਬਾਨ ਦੀ ਜਾਣਕਾਰੀ ਦਿੰਦੇ ਹੋਏ ਹੋ ਰਹੇ ਸਮਾਗਮਾਂ ਵਿੱਚ ਸੰਸਥਾ ਵਲੋਂ ਸ਼ਾਮਿਲ ਹੋਣ ਲਈ ਸਰਕਾਰ ਤੇ ਸ਼ੋ੍ਮਣੀ ਕਮੇਟੀ ਵਲੋਂ ਸੱਦਾ ਦਿੱਤਾ । ਸਟੱਡੀ ਸਰਕਲ ਵਲੋਂ ਹਾਜਰੀ ਭਰਦਿਆਂ ਸ੍ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਗੁਰੂ ਸਾਹਿਬ ਨਾਲ ਸਬੰਧਿਤ ਸਾਖੀਆਂ ਵਿਚੋਂ ਮਿਲਦੀਆਂ ਪੇ੍ਰਨਾਵਾਂ ਨੂੰ ਪ੍ਸ਼ਨੋਤਰੀ ਦੇ ਰੂਪ ਵਿੱਚ ੭ ਰੌਚਕ ਢੰਗ ਨਾਲ ਪੇਸ਼ ਕੀਤਾ ਜਿਸ ਦੇ ਨਤੀਜੇ ਵਜੋਂ ਸਮੂੰਹ ਵਿਦਿਆਰਥੀਆਂ ਅਤੇ ਸਟਾਫ ਵਲੋਂ ਗੁਰੂ ਸਾਹਿਬ ਦੇ ਜੀਵਨ ਵਿਚੋਂ ਮਿਲਦੀਆਂ ਸਿਖਿਆਵਾਂ ਕਿਰਤ ਕਰਨੀ, ਅਧਿਆਪਕਾਂ ਦਾ ਸਤਿਕਾਰ , ਨਸ਼ਾ ਰਹਿਤ ਸਮਾਜ ਸਿਰਜਣਾ,ਵਾਤਾਵਰਣ ਦੀ ਸੰਭਾਲ, ਆਦਿ ਨੂੰ ਅਪਨਾਉਣ ਦਾ ਸਕੰਲਪ ਲਿਆ । ਸਕੂਲ ਪਿ੍ੰਸੀਪਲ ਨੇ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਧੰਨਵਾਦੀ ਸ਼ਬਦ ਕਹੇ॥ ਸਕੂਲ ਵਲੋਂ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਲ਼ੈਕਚਰਾਰ ਜਗਤਾਰ ਸਿੰਘ , ਸੁਖਦੀਪ ਕੌਰ ' ਸਵਰਨ ਕਾਂਤਾ, ਰਣਬੀਰ ਕੌਰ , ਬਲਜਿੰਦਰ ਕੌਰ , ਵਰਿੰਦਰ ਕੌਰ , ੲੇਕਮ ਸਿੰਘ , ਮੋਨਿਕਾ ਸ਼ਰਮਾ, ਪਰਮੀਤ ਕੌਰ, ਹਰਪ੍ਰੀਤ ਕੌਰ , ਅਮਨਦੀਪ ਕੌਰ , ਮਨਦੀਪ ਕੌਰ , ਨੀਰਜ , ਹਰੀਸ਼ ਕੁਮਾਰ ਵਿਸ਼ੇਸ ਤੌਰ ਤੇ ਹਾਜਰ ਸਨ।