ਨਦਾਮਪੁਰ ਵਿਖੇ ਮਨਾਇਆ ਪੋਸ਼ਣ ਦਿਵਸ
ਤੰਦਰੁਸਤ ਜੀਵਨ ਜਿਉਣ ਲਈ ਪੋਸ਼ਟਿਕ ਖੁਰਾਕ ਜਰੂਰੀ:-ਡਾ.ਰਾਜੀਵ ਜਿੰਦੀਆ
ਭਵਾਨੀਗੜ, 20 ਸਤੰਬਰ (ਗੁਰਵਿੰਦਰ ਸਿੰਘ) ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਨਦਾਮਪੁਰ ਵਿਖੇ ਡਾ.ਰਾਜੀਵ ਜਿੰਦੀਆ ਮੈਡੀਕਲ ਅਫਸਰ ਹੋਮਿਓਪੈਥੀ ਦੀ ਅਗਵਾਈ ਹੇਠ ਪੋਸ਼ਣ ਦਿਵਸ ਮਨਾਇਆ ਗਿਆ। ਇਸ ਮੌਕੇ ਡਾ.ਜਿੰਦੀਆ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਤੰਦਰੁਸਤ ਜੀਵਨ ਜਿਉਣ ਲਈ ਪੋਸ਼ਟਿਕ ਖੁਰਾਕ ਜਿਵੇਂ ਮੌਸਮੀ ਫਲ, ਸਬਜ਼ੀਆਂ, ਦੁੱਧ, ਦਹੀ ਆਦਿ ਖਾਣ ਪੀਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਿਯਮਤ ਤੌਰ 'ਤੇ ਅਪਣੀ ਜਿੰਦਗੀ ਵਿੱਚ ਸਵੇਰ ਦੀ ਸੈਰ ਤੇ ਸਹੀ ਭੋਜਨ ਨੂੰ ਸ਼ਾਮਿਲ ਕਰ ਲਈਏ ਤਾਂ ਸਾਡਾ ਜੀਵਨ ਰੋਗ ਮੁੱਕਤ ਹੋ ਜਾਵੇਗਾ। ਮਨੁੱਖੀ ਜੀਵਨ ਲਈ ਤੰਦਰੁਸਤੀ ਤੇ ਚਾਨਣਾ ਪੌਦਿਆਂ ਡਾਕਟਰ ਜਿੰਦੀਆ ਨੇ ਆਖਿਆ ਕੇ ਸਾਨੂੰ ਆਪਣੇ ਸ਼ਰੀਰ ਦੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਆਪਣੇ ਖਾਨ ਪੀਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਓਹਨਾ ਦਸਿਆ ਕਿ ਸਾਨੂੰ ਵੱਧ ਤਲੀਆਂ ਹੋਇਆਂ ਚੀਜਾਂ ਤੋਂ ਪ੍ਰਹੇਜ ਰੱਖਣਾ ਚਾਹੀਦਾ ਹੈ ਓਹਨਾ ਨੌਜਵਾਨ ਵਰਗ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨੌਜਵਾਨ ਪੀੜੀ ਮੋਬਾਈਲ ਦੀਆਂ ਖੇਡਾਂ ਤੋਂ ਪ੍ਰਹੇਜ ਕਰੇ ਅਤੇ ਗ੍ਰਾਉਡ ਵੱਲ ਦੀਆਂ ਖੇਡਾਂ ਵੱਲ ਧਿਆਨ ਦੇਵੇ ਤਾ ਕਿ ਸਰੀਰਕ ਫਿਟਨੈਸ ਬਣੀ ਰਹੇ । ਓਹਨਾ ਕਿਹਾ ਕਿ ਰਾਤ ਨੂੰ ਸੌਣ ਤੋਂ ਡੇਢ ਯਾ ਦੋ ਘੰਟੇ ਪਹਿਲਾਂ ਭੋਜਨ ਖਾਣਾ ਚਾਹੀਦਾ ਹੈ ਤਾ ਕੇ ਖਾਦਾ ਭੋਜਨ ਹਜ਼ਮ ਹੋ ਜਾਵੇ ਓਹਨਾ ਸਵੇਰ ਅਤੇ ਸ਼ਾਮ ਦੀ ਸੈਰ ਜਰੂਰ ਕਰਨ ਦੀ ਪ੍ਰੇਰਨਾ ਵੀ ਦਿਤੀ । ਇਸ ਮੌਕੇ ਬੀਈਈ ਸੀਅੈੱਚਸੀ ਭਵਾਨੀਗੜ ਗੁਰਵਿੰਦਰ ਸਿੰਘ, ਗੁਰਜੰਟ ਸਿੰਘ ਤੇ ਕ੍ਰਿਸ਼ਨ ਚੰਦ ਫਾਰਮਾਸਿਸਟ ਵੀ ਹਾਜ਼ਰ ਸਨ।
ਕੈਪ ਦੌਰਾਨ ਜਾਗਰੂਕ ਕਰਦੇ ਸਿਹਤ ਵਿਭਾਗ ਦੇ ਅਧਿਕਾਰੀ।