ਹੈਰੀਟੇਜ ਸਕੂਲ ਦੇ ਖਿਡਾਰੀਆਂ ਮੁੜ ਦਰਜ ਕੀਤੀ ਜਿੱਤ
ਪਹਿਲਾ ਸਥਾਨ ਪ੍ਰਾਪਤ ਕਰਕੇ ਸੂਬਾ ਪੱਧਰੀ ਟੀਮ ਚ ਬਣਾਈ ਥਾਂ
ਭਵਾਨੀਗੜ 27 ਸਤੰਬਰ {ਗੁਰਵਿੰਦਰ ਸਿੰਘ}ਪੜ੍ਹਾਈ ਦੇ ਨਾਲ਼-ਨਾਲ਼ ਖੇਡਾਂ ਵਿੱਚ ਵੀ ਅੱਵਲ ਰਹਿਣ ਵਾਲੇ ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਅੰਡਰ-14 (ਲੜਕੀਆਂ) ਅਰਸ਼ਪ੍ਰੀਤ ਕੌਰ, ਮੀਨਲ, ਇਸ਼ਿਕਾ, ਨਵਪ੍ਰੀਤ ਕੌਰ, ਤਰਨਵੀਰ ਕੌਰ, ਅੰਡਰ-14 (ਲੜਕੇ) ਦੇਵਰਾਜ, ਅਭਿਨਾਸ਼ ਗੋਇਲ, ਸਾਹਿਲਪ੍ਰੀਤ ਸਿੰਘ, ਅੰਡਰ-17 (ਲੜਕੇ) ਰਮਨਦੀਪ ਸਿੰਘ, ਅਰਮਾਨ ਸਿੰਘ, ਪਰਮਵੀਰ ਸਿੰਘ, ਅਰਸ਼ਦੀਪ ਸਿੰਘ, ਅੰਡਰ-17 (ਲੜਕੀਆਂ) ਗੁਰਲੀਨ ਕੌਰ, ਚਾਹਤ ਜੈਨ ਨੇ ਜੋਨ-ਪੱਧਰੀ ਤਾਇਕਵਾਂਡੋ ਮੁਕਾਬਲਿਆਂ ਵਿੱਚ ਭਾਗ ਲਿਆ ਤੇ ਆਪਣੀ ਖੇਡ-ਕਲਾ ਦੇ ਜੌਹਰ ਦਿਖਾ ਕੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਗੁਰਲੀਨ ਕੌਰ ਨੇ ਰਾਜ-ਪੱਧਰੀ ਖੇਡਾਂ ਵਿੱਚ ਆਪਣੀ ਥਾਂ ਸੁਨਿਸ਼ਚਿਤ ਕੀਤੀ ਅਤੇ ਆਪਣੇ ਸਕੂਲ, ਅਧਿਆਪਕਾਂ ਤੇ ਮਾਤਾ-ਪਿਤਾ ਦਾ ਨਾਂ ਰੁਸ਼ਨਾਇਆ ।ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਬਾਕੀ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਤਾਇਕਵਾਂਡੋ ਰੱਖਿਆ ਪੱਖ ਤੋਂ ਵੀ ਬਹੁਤ ਅਹਿਮ ਹੁੰਦੀਆਂ ਹਨ ਜਿਸ ਕਰਕੇ ਸਾਰੇ ਵਿਦਿਆਰਥੀਆਂ ਨੂੰ ਇਸ ਖੇਡ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ । ਇਸ ਮੌਕੇ ਸਕੂਲ ਪ੍ਬੰਧਕ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ਼ ਮੁਖੀ ਮੈਡਮ ਮੀਨੂ ਸੂਦ ਨੇ ਕੋਚ ਬਾਲੀ ਰਾਮ ਅਤੇ ਖਿਡਾਰੀ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਸ਼ੰਸਾ ਕੀਤੀ ਅਤੇ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਾਮਣਾ ਖੱਟਣ ਦੀਆਂ ਸ਼ੁਭ-ਕਾਮਨਾਵਾਂ ਦਿੱਤੀਆਂ ।
ਜੇਤੂ ਖਿਡਾਰੀਆਂ ਨਾਲ ਸਕੂਲ ਪ੍ਰਿੰਸੀਪਲ ਮੈਡਮ ਮੀਨੁ ਸੂਦ.


Indo Canadian Post Indo Canadian Post