ਅਲਪਾਈਨ ਸਕੂਲ ਦੇ ਵਿਦਿਆਰਥੀਆਂ ਲਾਏ ਵਿੱਦਿਅਕ ਟੂਰ
ਵਿਦਿਆਰਥੀਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਵਿੱਦਿਅਕ ਟੂਰ ਜ਼ਰੂਰੀ : ਮੈਡਮ ਅਰੋੜਾ
ਭਵਾਨੀਗੜ 1 ਅਕਤੂਬਰ (ਗੁਰਵਿੰਦਰ ਸਿੰਘ) ਬੀਤੇ ਦਿਨੀਂ ਸਥਾਨਕ ਅਲਪਾਈਨ ਪਬਲਿਕ ਸਕੂਲ ਭਵਾਨੀਗੜ ਵੱਲੋਂ ਵਿਦਿਆਰਥੀਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਨੂੰ ਮੁੱਖ ਰੱਖਦਿਆਂ ਵੱਖ ਵੱਖ ਥਾਵਾਂ ਦੇ ਵਿੱਦਿਅਕ ਟੂਰਾਂ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਛੱਤਬੀੜ ਚਿੜੀਆ ਘਰ ਦੀ ਸੈਰ ਕਰਵਾਈ ਗਈ ਅਤੇ ਭਰਪੂਰ ਜਾਣਕਾਰੀ ਦਿੱਤੀ ਗਈ । ਇਸੇ ਤਹਿਤ ਮਿਡਲ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਕਪੂਰਥਲਾ ਵਿਖੇ ਲਿਜਾਇਆ ਗਿਆ ਅਤੇ ਸਾਇੰਸ ਨਾਲ ਸਬੰਧਤ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਨੂੰ ਹਿਮਾਚਲ ਪ੍ਦੇਸ਼ ਦੀਆਂ ਪਹਾੜੀਆਂ ਵਿੱਚ ਸਥਿਤ ਮੈਕਲੋਡਗੰਜ ਦੀ ਸੈਰ ਕਰਵਾਈ ਗਈ । ਇਸ ਵਿੱਦਿਅਕ ਟੂਰ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮੈਡਮ ਰੋਮਾ ਅਰੋੜਾ ਨੇ ਦੱਸਿਆ ਕਿ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਲ ਮਿਲ ਕੇ ਜੀਵਨ ਜਾਂਚ ਸਿਖਾਉਣਾ ਅਤੇ ਸਾਡੀ ਭਾਰਤੀ ਸੰਸਕ੍ਰਿਤੀ ਬਾਰੇ ਜਾਣਕਾਰੀ ਦੇਣੀ.ਟੀਮ ਵਿੱਚ ਉੱਠਣਾ ਬੈਠਣਾ ਇਕੱਠਿਆਂ ਨੇ ਰਲ ਮਿਲ ਕੇ ਖਾਣਾ ਪੀਣਾ. ਸਾਡੀਆਂ ਪੁਰਾਣੀਆਂ ਅਤੇ ਇਤਿਹਾਸਕ ਇਮਾਰਤਾਂ ਦੀ ਜਾਣਕਾਰੀ ਮੁਹੱਈਆ ਕਰਵਾਉਣਾ ਸ਼ਾਮਲ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਹਾਸਲ ਹੁੰਦੀ ਹੈ ਅਤੇ ਉਨ੍ਹਾਂ ਦਾ ਮਾਨਸਿਕ ਅਤੇ ਬੌਧਿਕ ਵਿਕਾਸ ਵੀ ਹੁੰਦਾ ਹੈ । ਇਸ ਮੌਕੇ ਵਿਦਿਆਰਥੀਆਂ ਨਾਲ ਸਕੂਲ ਸਟਾਫ ਨੇ ਵੀ ਇਸ ਵਿੱਦਿਅਕ ਟੂਰ ਦਾ ਭਰਪੂਰ ਅਨੰਦ ਮਾਣਿਆ ।
ਵਿੱਦਿਅਕ ਟੂਰ ਦੌਰਾਨ ਵਿਦਿਆਰਥੀ ਅਤੇ ਅਧਿਆਪਕ ।