ਮੁੜ ਚਰਚਾ ਕਰਾਈ ਹੈਰੀਟੇਜ ਸਕੂਲ ਦੇ ਖਿਡਾਰੀਆਂ
ਬੈਡਮਿੰਟਨ ਦੇ ਮੁਕਾਬਲਿਆਂ 'ਚ ਸ਼ਾਨਦਾਰ ਪ੍ਦਰਸ਼ਨ
ਭਵਾਨੀਗੜ, 1 ਅਕਤੂਬਰ (ਗੁਰਵਿੰਦਰ ਸਿੰਘ)ਪਿਛਲੇ ਦਿਨੀ ਪੰਜਾਬ ਦੇ ਹਰ ਕੋਨੇ ਵਿਚ ''ਮਿਸ਼ਨ ਤੰਦਰੁਸਤ ਪੰਜਾਬ'' ਤਹਿਤ ਬਲਾਕ ਪੱਧਰੀ ਖੇਡਾਂ ਵਿਚ ਵੱਖ ਵੱਖ ਸਕੂਲਾਂ ਦੇ ਵੱਖ ਵੱਖ ਗੇਮਾਂ ਦੇ ਖਿਡਾਰੀ ਚਰਚਾ ਵਿਚ ਰਹੇ ਅਤੇ ਅਖਬਾਰਾਂ ਦੀਆਂ ਸੁਰਖੀਆਂ ਵਿਚ ਵੀ ਰਹੇ ਵਲੋਂ ਹੁਣ ਅਗਲੇ ਪੜਾਅ ਵੱਲ ਵਧਦਿਆਂ ਜਿਲਾ ਪੱਧਰੀ ਖੇਡਾਂ ਵਿਚ ਬਾਜੀ ਮਾਰਨ ਅਤੇ ਸੂਬਾ ਪੱਧਰੀ ਖੇਡਾਂ ਵਿਚ ਸਥਾਨ ਬਣਾਉਣ ਵਾਲੇ ਖਿਡਾਰੀ ਮੁੜ ਚਰਚਾ ਵਿਚ ਹਨ । ਇਸੇ ਲੜੀ ਦੇ ਚਲਦਿਆਂ ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਦੇ ਜੋਨ ਪੱਧਰੀ ਮੁਕਾਬਲਿਆਂ (ਲੜਕੇ) ਗਰੁੱਪ-19 ਤੇ ਗਰੁੱਪ-17 ਵਿੱਚ ਭਾਗ ਲਿਆ ਅਤੇ ਇਨ੍ਹਾਂ ਮੁਕਾਬਲਿਆਂ 'ਚ ਵਿਦਿਆਰਥੀ ਪ੍ਭਾਤ ਸ਼ਰਮਾ, ਆਰੀਅਨ, ਮੋਹਿਤ ਸ਼ਰਮਾ, ਸਾਹਿਲ ਖਾਨ, ਗੁਰਮਨ ਸਿੰਘ ਨੇ ਵਧੀਆ ਪ੍ਦਰਸ਼ਨ ਕਰਕੇ ਪਹਿਲਾ ਸਥਾਨ ਹਾਸਲ ਕਰਦਿਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵੀ ਆਪਣੀ ਖੇਡ ਕਲਾ ਦੇ ਜੌਹਰ ਦਿਖਾ ਕੇ ਆਪਣੇ ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਸਕੂਲ ਪ੍ਬੰਧਕ ਕਮੇਟੀ ਦੇ ਚੈਅਰਮੈਨ ਅਨਿਲ ਮਿੱਤਲ, ਆਸ਼ਿਮਾ ਮਿੱਤਲ ਤੇ ਪ੍ਰਿੰਸੀਪਲ ਮੀਨੂ ਸੂਦ ਨੇ ਕੋਚ ਜਤਿੰਦਰ ਕੌਰ ਅਤੇ ਖਿਡਾਰੀ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਸ਼ੰਸਾ ਕਰਦਿਆਂ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਖੇਡਾਂ 'ਚ ਮੱਲਾ ਮਾਰਨ ਵਾਲੇ ਵਿਦਿਆਰਥੀ ਸਕੂਲ ਪ੍ਰਿੰਸੀਪਲ ਤੇ ਕੋਚ ਨਾਲ।


Indo Canadian Post Indo Canadian Post