ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਧਰਮਸ਼ਾਲਾ ਬਨਾਉਣ ਲਈ 2 ਲੱਖ ਰੁਪਏ ਦਾ ਚੈੱਕ ਭੇਟ
ਨਾਭਾ {ਮਾਲਵਾ ਬਿਊਰੋ }ਇਲਾਕਾ ਨਾਭਾ ਜਿਲਾ ਪਟਿਆਲਾ ਦੇ ਪਿੰਡ ਛੀਟਾਂਵਾਲਾ ਵਿਚ ਬਣੇ ਗੁੱਗਾ ਮਾੜੀ ਜੀ ਦਾ ਪੁਰਾਤਨ ਸਥਾਨ ਬਣਿਆ ਹੋਇਆ ਹੈ ਅਤੇ ਜਿਥੇ ਹਰ ਸਾਲ ਭਰਵਾਂ ਮੇਲਾ ਲੱਗਦਾ ਹੈ ਅਤੇ ਦੂਰੋਂ ਨੇੜਿਓਂ ਲੋਕ ਇਥੇ ਹਰ ਸਾਲ ਲੱਗਣ ਵਾਲੇ ਮੇਲੇ ਵਿਚ ਬੜੀ ਸ਼ਰਧਾ ਨਾਲ ਹਾਜਰੀਆਂ ਲਵਾਉਂਦੇ ਹਨ । ਜਿਥੇ ਆਮ ਲੋਕ ਹਾਜਰੀ ਭਰਦੇ ਹਨ ਓਥੇ ਹੀ ਰਾਜਨੀਤਕ ਲੀਡਰ ਵੀ ਇਲਾਕੇ ਵਿਚ ਇਸ ਗੁੱਗਾ ਮਾੜੀ ਜੀ ਦੇ ਸਥਾਨ ਤੇ ਬੜੀ ਸ਼ਰਧਾ ਭਾਵਨਾ ਨਾਲ ਨਮਨ ਕਰਦੇ ਹਨ ਅਤੇ ਬਾਬਾ ਜੀ ਦੇ ਸਥਾਨ ਤੇ ਹੋਣ ਵਾਲੇ ਕਿਸੇ ਵੀ ਕਾਰਜ ਵਿਚ ਆਪਣੇ ਵਲੋਂ ਬਣਦਾ ਯੋਗਦਾਨ ਪਾਉਦੇ ਹਨ । ਇਸੇ ਲੜੀ ਤਹਿਤ ਬੀਤੇ ਦਿਨੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ''ਗੁੱਗਾ ਮਾੜੀ ਵੈਲਫੇਅਰ ਸੋਸਾਈਟੀ ਛੀਟਾਂਵਾਲਾ'' ਨੂੰ ਧਰਮਸ਼ਾਲਾ ਬਨਾਉਣ ਲਈ ਦੋ ਲੱਖ ਰੁਪਏ ਦਾ ਚੈੱਕ ਸੋਪੇਆ ਗਿਆ । ਇਸ ਮੌਕੇ ਸਰਪੰਚ ਸੁਰਜੀਤ ਸਿੰਘ ਪੰਜਾਬ , ਸ਼ਮਸ਼ਾਦ ਖਾਨ ਚੇਅਰਮੈਨ , ਜਰਨੈਲ ਸਿੰਘ ਨਾਗਰਾ ਪ੍ਧਾਨ , ਜਸਰਾਮ ਸਿੰਘ , ਗੁਰਦੀਪ ਸਿੰਘ ਕੁੱਕੀ , ਬੱਗਾ ਸ਼ਰਮਾ , ਰਵੀ ਕੌੜਾ ਦਰਬਾਰੀ ਭਗਤ ,ਦਿਨੇਸ਼ ਕੁਮਾਰ , ਰਾਜੇਸ਼ ਕੁਮਾਰ ਤੋਂ ਇਲਾਵਾ ਹੋਰ ਸੰਗਤ ਵੀ ਮੌਜੂਦ ਸੀ । ਇਸ ਮੌਕੇ ਗੁੱਗਾ ਮਾੜੀ ਵੈਲਫੇਅਰ ਸੋਸਾਇਟੀ ਦੇ ਪ੍ਧਾਨ ਚੇਅਰਮੈਨ ਅਤੇ ਸਮੂਹ ਆਗੂਆਂ ਵਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਧੰਨਵਾਦ ਕਰਦਿਆਂ ਆਖਿਆ ਕਿ ਹਰ ਸਾਲ ਲੱਗਣ ਵਾਲੇ ਮੇਲੇ ਵਿਚ ਜਿਥੇ ਮੰਤਰੀ ਸਾਬ ਯਾ ਓਹਨਾ ਵਲੋਂ ਭੇਜਿਆ ਕੋਈ ਵੀ ਨੁਮਾਇੰਦਾ ਮੇਲੇ ਵਿਚ ਸ਼ਿਕਰਤ ਕਰਦਾ ਹੈ ਅਤੇ ਕਿਸੇ ਵੀ ਯੋਗਦਾਨ ਲਈ ਪਿੱਛੇ ਨਹੀਂ ਹਟਦੇ ਅਤੇ ਹੁਣ ਗੁੱਗਾ ਮਾੜੀ ਵਿਖੇ ਬਣਨ ਵਾਲੀ ਧਰਮਸ਼ਾਲਾ ਲਈ ਮੰਤਰੀ ਜੀ ਨੇ ਆਪਣੇ ਕੋਟੇ ਚੋਂ ਦੋ ਲੱਖ ਰੁਪਏ ਦਾ ਚੈੱਕ ਦਿੱਤਾ ਹੈ ਜਿਸ ਲਈ ਸਮੂਹ ਨਗਰ ਨਿਵਾਸੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਧੰਨਵਾਦੀ ਹਨ ।

Indo Canadian Post Indo Canadian Post