''ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ'' ਦਾ ਨਤੀਜ਼ਾ ਰਿਹਾ ਸ਼ਾਨਦਾਰ
ਰੇਖਾ ਰਾਣੀ,ਆਲਮ ਹੁਸੈਨ,ਰਮਨਾ ਨੇ ਮਾਰੀ ਬਾਜੀ , ਕੀਤਾ ਨਾ ਰੋਸ਼ਨ
ਭਵਾਨੀਗੜ 9 ਅਕਤੂਬਰ {ਗੁਰਵਿੰਦਰ ਸਿੰਘ} ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਭਵਾਨੀਗੜ ਜਿਲ੍ਹਾਂ ਸੰਗਰੂਰ ਵਿੱਖੇ ਸਥਿਤ ਹੈ ਜੋ ਕਿ ਸਾਲ 2009 ਤੋ ਲਗਾਤਾਰ ਚੱਲ ਰਿਹਾ ਹੈ। ਮਿਤੀ 07-10-2019 ਨੂੰ ਪੀ.ਐਨ.ਆਰ.ਸੀ ਵੱਲੋ ਜੀ.ਐਨ.ਐਮ ਦੇ ਨਤੀਜੇ ਘੋਸ਼ਿਤ ਕੀਤੇ ਗਏ ਜਿਸ ਵਿੱਚ ਰਹਿਬਰ ਦੇ ਜੀ.ਐਨ.ਐਮ (ਭਾਗ-ਤੀਜਾ) ਦੇ ਵਿਦਿਆਰਥੀਆਂ ਦਾ ਨਤੀਜ਼ਾ ਬੜਾ ਹੀ ਸ਼ਾਨਦਾਰ ਰਿਹਾ।ਪੀ.ਐਨ.ਆਰ.ਸੀ ਵੱਲੋ ਘੋਸ਼ਿਤ ਨਤੀਜੇ ਵਿੱਚ ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਭਵਾਨੀਗੜ ਵਿੱਚ ਪੜਦੇ ਸਾਰੇ ਹੀ ਵਿਦਿਆਰਥੀ ਪਾਸ ਹੋਏ ਇਨ੍ਹਾਂ ਵਿੱਚੋ ਰੇਖਾ ਰਾਣੀ ਨੇ ਪਹਿਲਾ, ਆਲਮ ਹੁਸੈਨ ਨੇ ਦੂਜਾ, ਅਤੇ ਰਮਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਭਵਾਨੀਗੜ ਦੇ ਚੇਅਰਮੈਨ ਡਾ. ਐਮ.ਐਸ.ਖਾਨ ਨੇ ਵਿਦਿਆਰਥਣਾਂ ਦੀ ਸਫਲਤਾ ਤੇ ਉਨ੍ਹਾਂ ਨੁੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ।ਕਾਲਜ਼ ਦੇ ਪ੍ਰਿੰਸੀਪਲ ਸ੍ਰੀਮਤੀ ਨੀਲਮ ਅਰੋੜਾ ਨੇ ਵਿਦਿਆਰਥੀਆਂ ਦੀ ਸਫਲਤਾ ਤੇ ਉਨ੍ਹਾਂ ਹੋਸਲਾ-ਅਫਜਾਈ ਕੀਤੀ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਾਲ 2019-20 ਦੇ ਨਵੇਂ ਦਾਖਲੇ ਦੀ ਰਜਿਸ਼ਟਰੇਸ਼ਨ ਸੁਰੂ ਹੋ ਚੁੱਕੀ ਹੈ ਅਤੇ ਚਾਹਵਾਨ ਵਿਦਿਆਰਥੀ ਇਸ ਮੋਕੇ ਦਾ ਲਾਭ ਉਠਾ ਸਕਦੇ ਹਨ।