ਸਰਕਾਰੀ ਮਿਡਲ ਸਕੂਲ ਸ਼ਾਹਪੁਰ ਵਿਖੇ ਲਗਾਇਆ 'ਸਾਇੰਸ ਮੇਲਾ''
ਵਿਦਿਆਰਥੀਆਂ ਨੇ ਵਿਸ਼ੇ ਨਾਲ ਸਬੰਧਤ ਚਾਰਟ ਅਤੇ ਮਾਡਲ ਬਣਾਕੇ ਲਗਾਈ ਪ੍ਦਰਸ਼ਨੀ
ਭਵਾਨੀਗੜ \ ਸ਼ਾਹਪੁਰ 9 ਅਕਤੂਬਰ {ਗੁਰਵਿੰਦਰ ਸਿੰਘ} ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਾਇੰਸ ਵਿਸ਼ੇ ਪ੍ਰਤੀ ਰੁਚੀ ਵਧਾਉਣ ਦੇ ਮਕਸਦ ਨਾਲ ਸਕੂਲਾਂ ਵਿੱਚ 'ਸਾਇੰਸ ਮੇਲੇ' ਲਗਾਉਣ ਦੀ ਲਗਾਤਾਰਤਾ ਵਿੱਚ 'ਸਰਕਾਰੀ ਮਿਡਲ ਸਕੂਲ ਸ਼ਾਹਪੁਰ' ਵਿਖੇ ਸਕੂਲ ਮੁੱਖੀ ਸ੍ਰੀ ਵੀਰੇਂਦਰ ਮੋਹਨ ਜੀ ਦੀ ਅਗਵਾਈ ਅਤੇ ਸਾਇੰਸ ਮਾਸਟਰ ਸ੍ਰ.ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ 'ਸਾਇੰਸ ਮੇਲਾ' ਲਗਾਇਆ ਗਿਆ। ਇਸ ਮੌਕੇ ਪੰਜਾਬੀ ਅਧਿਆਪਕ ਸ੍ਰ. ਰਘਵੀਰ ਸਿੰਘ ਭਵਾਨੀਗੜ੍ਹ, ਸ੍ਰੀ ਜਰਨੈਲ ਸਿੰਘ ਅਤੇ ਮੈਡਮ ਗੁਰਪ੍ਰੀਤ ਕੌਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ 'ਸਾਇੰਸ ਮੇਲੇ' ਵਿੱਚ ਵਿਸ਼ੇਸ ਤੌਰ ਤੇ ਪਹੰਚੇ ਕੰਪਲੈਕਸ ਮੁਖੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋਂ ਦੇ ਪਿ੍ੰਸੀਪਲ ਸ੍ਰ. ਗੁਰਜੀਤ ਸਿੰਘ ਨੇ ਮੇਲੇ ਦਾ ਨਿਰੀਖਣ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਕਿਰਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਵਿਸ਼ੇ ਨਾਲ ਸਬੰਧਿਤ ਮਾਡਲਾਂ ਅਤੇ ਚਾਰਟਾਂ ਦੀ ਪ੍ਦਰਸ਼ਨੀ ਲਾਈ ਗਈ। ਇਸ ਮੇਲੇ ਵਿੱਚ ਸਮੂਹ ਪੰਚਾਇਤ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੀ. ਐੱਮ. ਸਾਇੰਸ ਵਿਕਾਸ ਕੁਮਾਰ ਜੀ, ਹੋਰਨਾਂ ਤੋਂ ਇਲਾਵਾ ਬਲਜੀਤ ਕੌਰ, ਕਮਲਦੀਪ ਕੌਰ ਆਦਿ ਦਾ ਵਿਸ਼ੇਸ ਸਹਿਯੋਗ ਰਿਹਾ ।
'ਸਾਇੰਸ ਮੇਲੇ'ਦੌਰਾਨ ਪ੍ਰਦਰਸ਼ਨੀ ਦੇਖਦੇ ਸਕੂਲ ਮੁੱਖੀ ਤੇ ਸਟਾਫ ।