ਬੀ.ਪੀ.ਐਲ. ਪਰਿਵਾਰਾਂ ਦੇ ਆਏ ਭਾਰੀ ਬਿਜਲੀ ਬਿਲਾਂ ਦੀ ਹੋਈ ਮਾਫ਼ੀ
ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਬਿਲ ਕਰਵਾਏ ਮਾਫ਼
ਭਵਾਨੀਗੜ 10 ਅਕਤੂਬਰ {ਗੁਰਵਿੰਦਰ ਸਿੰਘ} ਭਵਾਨੀਗੜ ਵਿਖੇ ਬੀ.ਪੀ.ਐਲ. ਕੈਟਾਗਰੀ ਨਾਲ ਸਬੰਧਿਤ ਪਰਿਵਾਰਾਂ ਦੇ ਬੀ.ਪੀ.ਐਲ. ਕਾਰਡ ਐਕਸਪਾਇਰ ਹੋਣ ਕਾਰਨ ਲੋਕਾਂ ਦੇ ਭਾਰੀ ਬਿਲ ਆ ਗਏ ਸਨ ਬਿਜਲੀ ਬੋਰਡ ਵੱਲੋਂ ਕਿਹਾ ਗਿਆ ਕਿ ਇਹ ਬਿਲ ਹਰ ਹਾਲਾਤ ਵਿੱਚ ਭਰਨੇ ਪੈਣਗੇ.ਭਾਰੀ ਬਿਲ ਆਉਣ ਤੋਂ ਬਾਅਦ ਲੋਕਾਂ ਵਿੱਚ ਹਾਹਾਕਾਰ ਮਚ ਗਈ ਗਰੀਬ ਖਪਤਕਾਰਾਂ ਵੱਲੋਂ ਇਹ ਸਮੱਸਿਆ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੇ ਕਰੀਬੀ ਸਾਥੀ ਬਲਵਿੰਦਰ ਸਿੰਘ ਘਾਬਦੀਆ ਜਿਲ੍ਹਾ ਕੋਆਡੀਨੇਟਰ ਨਾਲ ਸਾਂਝੀ ਕੀਤੀ ਗਈ.ਬਲਵਿੰਦਰ ਘਾਬਦੀਆ ਨੇ ਪਹਿਲਾਂ ਇਸ ਬਾਬਤ ਪਹਿਲਾਂ ਐਸ.ਡੀ.ਓ. ਭਵਾਨੀਗੜ੍ਹ ਤੇ ਫਿਰ ਇਹ ਮਾਮਲਾ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੇ ਧਿਆਨ ਵਿੱਚ ਲਿਆਂਦਾ.ਸਿੰਗਲਾ ਸਾਬ ਨੇ ਇਸ ਬਾਬਤ ਚੇਅਰਮੈਨ ਬਿਜਲੀ ਬੋਰਡ ਨਾਲ ਗੱਲਬਾਤ ਕਰਕੇ ਆਏ ਭਾਰੀ ਬਿਲਾਂ ਦੀ ਮੁਆਫ਼ੀ ਕਰਵਾ ਦਿੱਤੀ.ਇਸ ਮੌਕੇ ਖਪਤਕਾਰਾਂ ਮੋਹਨ ਨਾਥ,ਗੁਲਜਾਰ ਨਾਥ,ਗੁਰਤੇਜ ਸਿੰਘ,ਦਲਵੀਰ ਨਾਥ,ਮੁਖਤਿਆਰ ਨਾਥ,ਸ਼ਮਸ਼ੇਰ ਸਿੰਘ ਬਲਵੀਰ ਸਿੰਘ ਗੁਰਮੁਖ ਨਾਥ ਨੇ ਉਨ੍ਹਾਂ ਦੇ ਭਾਰੀ ਆਏ ਬਿਜਲੀ ਦੇ ਬਿਲਾਂ ਦੀ ਮੁਆਫ਼ੀ ਕਰਵਾਉਣ ਲਈ ਬਲਵਿੰਦਰ ਸਿੰਘ ਘਾਬਦੀਆ ਖਾਸ ਤੌਰ ਤੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦਾ ਧੰਨਵਾਦ ਕੀਤਾ.

Indo Canadian Post Indo Canadian Post