ਦੀਵਾਨ ਟੋਡਰ ਮਲ ਪਬਲਿਕ ਸਕੂਲ ਕਾਕੜਾ ਵਿਖੇ ਓਕਟੋ ਫੈਸਟੀਵਲ ਦਾ ਆਯੋਜਨ
150 ਪ੍ਦਰਸ਼ਨੀਆਂ ਲਗਾਈਆਂ,ਪੁਰਾਤਨ ਵਿਰਸੇ ਦੀਆਂ ਝਾਕੀਆਂ ਰਹੀਆਂ ਖਿੱਚ ਦਾ ਕੇਂਦਰ
ਭਵਾਨੀਗੜ੍ਹ 11 ਅਕਤੂਬਰ (ਗੁਰਵਿੰਦਰ ਸਿੰਘ) ਅੱਜ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਬਾਬਾ ਕਿਰਪਾਲ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਦੀ ਅਗਵਾਈ ਵਿੱਚ ਮੈਨੇਜਰ ਸਰਦਾਰ ਹਰਦੀਪ ਸਿੰਘ ਮੈਡਮ ਕੁਲਵੰਤ ਕੌਰ ਅਤੇ ਸਕੂਲ ਪਿ੍ੰਸੀਪਲ ਡਾ ਯੋਗਿਤਾ ਸ਼ਰਮਾ ਜੀ ਦੇ ਸਹਿਯੋਗ ਨਾਲ ਸਕੂਲ ਵਿੱਚ {ਓਕਟੋ ਫੈਸਟ} ਅਕਤੂਬਰ ਫੈਸਟੀਵਲ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਦੀ ਓਪਨਿੰਗ ਬਾਬਾ ਕਿਰਪਾਲ ਸਿੰਘ ਜੀ ਨੇ ਖੁਦ ਆਪਣੇ ਕਰ ਕਮਲਾਂ ਨਾਲ ਕੀਤੀ ਇਸ ਸਮਾਗਮ ਵਿੱਚ ਡਿਪਟੀ ਡੀਈਓ ਸੈਕੰਡਰੀ ਡਾ ਓਮ ਪ੍ਕਾਸ਼ ਸੇਤੀਆ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਉਨ੍ਹਾਂ ਨਾਲ ਡਾ ਮੁਨੀਸ਼ ਮੋਹਨ ਸ਼ਰਮਾ, ਰਾਜ ਕੁਮਾਰ ਜੀ ਪਿ੍ੰਸੀਪਲ ਮੀਰੀ ਪੀਰੀ ਵਿਦਿਆਲਿਆ ਜੋਤੀਸਰ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਧਰਮ ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸਾ ਹਿਸਾਬ .ਸਾਇੰਸ ਇੰਗਲਿਸ਼ ਹਿੰਦੀ ਐੱਸਐੱਸਪੀ ਅਤੇ ਆਈ ਈ ਵਿਸ਼ਿਆਂ ਸਬੰਧੀ ਵਿਦਿਆਰਥੀਆਂ ਨੇ ਲਗਭਗ ਦੋ ਸੌ ਦੇ ਕਰੀਬ ਵਰਕਿੰਗ ਅਤੇ ਨਾਨ ਵਰਕਿੰਗ ਮਾਡਲ ਤਿਆਰ ਕੀਤੇ ਹਰ ਵਿਸ਼ੇ ਦੀ ਜੱਜਮੈਂਟ ਲਈ ਵੱਖ ਵੱਖ ਸਕੂਲਾਂ ਤੋਂ ਸੁਲਝੇ ਤੇ ਸੂਝਵਾਨ ਜੱਜ ਸਹਿਬਾਨਾਂ ਨੇ ਆਪਣੀ ਡੂੰਘੀ ਜਾਂਚ ਪੜਤਾਲ ਤੇ ਸੂਝਬੂਝ ਨਾਲ ਵਿਸ਼ਿਆਂ ਅਨੁਸਾਰ ਫਸਟ ਸੈਕਿੰਡ ਅਤੇ ਥਰਡ ਵਿਦਿਆਰਥੀਆਂ ਦੀ ਚੋਣ ਕਰਕੇ ਰਿਜ਼ਲਟ ਤਿਆਰ ਕੀਤੇ ਸਕੂਲ ਵਿੱਚ ਪੀ ਟੀ ਐੱਮ ਹੋਣ ਕਾਰਨ ਪੰਜ ਸੌ ਤੋਂ ਵੱਧ ਮਾਪਿਆਂ ਨੇ ਵੀ ਇਸ ਪ੍ਦਰਸ਼ਨੀ ਦੀ ਰੌਣਕ ਵਧਾਈ ਅਤੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ । ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਵੱਲੋਂ ਸਿੱਖ ਧਰਮ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦੇ ਹੋਇਆ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਜੀ ਤੇ ਸ਼ਹੀਦ ਬਾਬਾ ਫ਼ਤਿਹ ਸਿੰਘ ਜੀ ਦੇ ਜੀਵਨ ਤੋਂ ਵਿਦਿਆਰਥੀਆਂ ਨੂੰ ਪ੍ਰੇਰਨਾ ਗਾਇਕ ਉਦਾਹਰਨਾਂ ਦਿੱਤੀਆਂ ਅਤੇ ਸਿੱਖ ਧਰਮ ਨਾਲ ਹੋਰ ਡੂੰਘਾਈ ਨਾਲ ਜੁੜਨ ਲਈ ਉਤਸ਼ਾਹ ਵਧਾਇਆ । ਇਸ ਮੌਕੇ ਉਨ੍ਹਾਂ ਪ੍ਦਰਸ਼ਨੀ ਵਿੱਚ ਲੱਗੇ ਵਿਰਾਸਤੀ ਸਾਜ਼ੋ ਸਾਮਾਨ ਅਤੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਵੱਖ ਵੱਖ ਮਾਡਲਾਂ ਦੀ ਸ਼ਲਾਘਾ ਵੀ ਕੀਤੀ । ਇਸ ਮੌਕੇ ਪ੍ਰਿੰਸੀਪਲ ਯੋਗਿਤਾ ਸ਼ਰਮਾ ਨੇ ਪਹੁੰਚੇ ਸਾਰੇ ਮਾਪਿਆਂ ਅਤੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ ਇਸ ਮੌਕੇ ਮੰਚ ਉੱਤੇ ਮੁੱਖ ਮਾਂ ਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਇਸ ਤਰਾਂ ਦੇ ਮਿਲਦੇ ਆਯੋਜਨ ਕਰਨ ਦੀ ਵਚਨਬੱਧਤਾ ਦੁਹਰਾਈ ।