ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ
ਸਾਰਾ ਦਿਨ ਟਿੱਕੀਆਂ, ਮਿੱਠਾ ਪ੍ਸ਼ਾਦ ਅਤੇ ਚਾਹ ਦਾ ਲੰਗਰ ਅਟੁੱਟ ਚਲਦਾ ਰਿਹਾ
ਭਵਾਨੀਗੜ੍ 13 ਅਕਤੂਬਰ (ਗੁਰਵਿੰਦਰ ਸਿੰਘ) ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਅੱਜ ਭਵਾਨੀਗੜ ਵਿਖੇ ਵਾਲਮੀਕਿ ਜੀ ਦੇ ਅਸਥਾਨ ਤੇ ਸੇਟ੍ਰਲ ਵਾਲਮਿਕੀ ਸਭਾ ਇੰਡੀਆ ਦੇ ਕੌਮੀ ਮੀਤ ਪ੍ਧਾਨ ਗ਼ਮੀ ਕਲਿਆਣ ਦੀ ਅਗਵਾਈ ਵਿਚ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ, ਇਸ ਮੌਕੇ ਸਮਾਗਮ ਦੌਰਾਨ ਕੌਮੀ ਮੀਤ ਪ੍ਧਾਨ ਗ਼ਮੀ ਕਲਿਆਣ ਨੇ ਸੰਗਤਾਂ ਨੂੰ ਵਧਾਈ ਦਿੱਤੀ। ਗ਼ਮੀ ਕਲਿਆਣ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਦੀਆਂ ਪਹਿਲਾਂ ਭਗਵਾਨ ਵਾਲਮੀਕਿ ਜੀ ਦੇ ਹੱਥ ਵਿੱਚ ਕਲਮ ਸੀ ਜੋ ਕਿ ਪੜ੍ਹੇ ਲਿਖੇ ਅਤੇ ਵਿਦਵਾਨ ਹੋਣ ਦਾ ਪ੍ਤੀਕ ਹੈ। ਭਗਵਾਨ ਜੀ ਨੇ ਮਾਤਾ ਸੀਤਾ ਨੂੰ ਅਪਣੇ ਆਸ਼ਰਮ ਵਿੱਚ ਪਨਾਹ ਦਿੱਤੀ ਤੇ ਉਸ ਦੇ ਪੁੱਤਰਾਂ ਲਵ- ਕੁਸ਼ ਨੂੰ ਘੋੜ ਸਵਾਰੀ, ਯੁੱਧ ਵਿਦਿਆ ਤੇ ਅੱਖਰ ਗਿਆਨ ਦੇ ਕੇ ਮਹਾਨ ਬਣਾਇਆ ਅਤੇ ਭਾਈਚਾਰਕ ਸਾਂਝ ਦਾ ਸੱਦਾ ਦੁਨੀਆ ਨੂੰ ਦਿੱਤਾ। ਓਹਨਾ ਆਖਿਆ ਕਿ ਸਾਨੂੰ ਮਹਾ ਰਿਸ਼ੀ ਭਗਵਾਨ ਵਾਲਮਿਕੀ ਜੀ ਵਲੋਂ ਦਰਸਾਏ ਮਾਰਗ ਤੇ ਚਲਣਾ ਚਾਹੀਦਾ ਹੈ । ਇਸ ਮੌਕੇ ਸਾਰਾ ਦਿਨ ਟਿੱਕੀਆਂ, ਮਿੱਠਾ ਪ੍ਸ਼ਾਦ ਅਤੇ ਚਾਹ ਦਾ ਲੰਗਰ ਅਟੁੱਟ ਚਲਦਾ ਰਿਹਾ ਇਸ ਮੌਕੇ ਧਰਮਵੀਰ ਸਹਰੀ ਪ੍ਧਾਨ , ਅਮਰਜੀਤ ਸਿੰਘ ਬਬੀ ਖਜਾਨਚੀ , ਸ਼ਮਸ਼ੇਰ ਸਿੰਘ , ਕਾਲੀ , ਬੰਤ ਸਿੰਘ , ਲਾਡੀ, ਸ਼ਮਾ ਰਾਣੀ , ਰਾਜਵਿੰਦਰ ਕੌਰ ਕਾਕੜਾ , ਹਾਕਮ ਸਿੰਘ ਮੁਗ਼ਲ , ਸੰਟੀ, ਜੰਟ ਦਾਸ ਬਾਵਾ ,ਤੋਂ ਇਲਾਵਾ ਭਾਰੀ ਗਿਣਤੀ ਵਿਚ ਸੇੰਟ੍ਰਲ ਵਾਲਮਿਕੀ ਸਭਾ ਇੰਡੀਆ ਦੇ ਨੌਜਵਾਨ ਅਤੇ ਆਗੂ ਮੌਜੂਦ ਸਨ ।